ਮਾਲਵਾ

ਪਾਵਰ ਟੂ ਸੇਵ ਹਿਊਮਨ ਰਾਈਟਸ ਵੱਲੋਂ ਲਗਵਾਇਆ ਗਿਆ “ਵੈਕਸੀਨ ਕੈਂਪ”, 400 ਲੋਕਾਂ ਦਾ ਹੋਇਆ ਟੀਕਾਕਰਣ

ਆਤਮ ਨਗਰ/ਲੁਧਿਆਣਾ, 5 ਅਕਤੂਬਰ (ਪਰਮਜੀਤ ਸਿੰਘ) ਮਨੁੱਖਤਾ ਦੇ ਭਲੇ ਲਈ ਪਾਵਰ ਟੂ ਸੇਵ ਹਿਊਮਨ ਰਾਈਟਸ ਸੰਸਥਾ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਭਾਰਜ ਤੇ ਯੂਥ ਪ੍ਰਧਾਨ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਵਲੋਂ ਸਿਵਲ ਸਰਜਨ ਸ਼੍ਰੀਮਤੀ ਕਿਰਨ ਆਹਲੂਵਾਲੀਆ ਤੇ ਸ. ਜਸਵੰਤ ਸਿੰਘ ਛਾਪਾ ਦੇ ਸਹਿਯੋਗ ਨਾਲ ਦਸਮੇਸ਼ ਨਗਰ ਲੁਧਿਆਣਾ ਵਿਖੇ ਕੋਵਿਡ-19 ਤੋਂ ਬਚਾਓ ਲਈ ਭਾਰਤ ਸਰਕਾਰ ਦੀ ਸਕੀਮ ਅਧੀਨ ਮੁਫ਼ਤ ਵੈਕਸੀਨ ਕੈਂਪ ਆਤਮ ਨਗਰ ਵਿਖੇ ਲਗਾਇਆ ਗਿਆ। ਕੈਂਪ ਦੌਰਾਨ 400 ਲੋਕਾਂ ਦੇ ਕੋਵਿਸ਼ੀਲਡ ਵੈਕਸੀਨ ਲਗਾਈ ਗਈ।

ਇਸ ਮੌਕੇ ਸੰਸਥਾਂ ਦੇ ਮੈਂਬਰਾ ਵਲੋਂ ਸਰਕਾਰ ਦੀਆ ਹਦਾਇਤਾਂ ਦੇ ਅਨੁਸਾਰ ਕੈਂਪ ਸਮੇਂ ਪੂਰੀ ਸਤਰਕਤਾ ਰੱਖਦੇ ਹੋਏ, ਪਾਲਣ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਵਲੋਂ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਯੂਥ ਪ੍ਰਧਾਨ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਮਨੁੱਖੀ ਜ਼ਿੰਦਗੀਆਂ ਸੁਰਖਿਅਤ ਰੱਖਣ ਲਈ ਜਲਦ ਹੀ ਪਾਵਰ ਟੂ ਸੇਵ ਹਿਊਮਨ ਰਾਈਟਸ ਵੱਲੋਂ ਜਲਦ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਕੈਂਪ ਲਗਾਏ ਜਾਣਗੇ।

ਇਸ ਮੌਕੇ ਹਿਊਮਨ ਰਾਈਟਸ ਦੇ ਵਲੰਟੀਅਰ ਹਰਜਿੰਦਰ ਸਿੰਘ, ਅਵਤਾਰ ਸਿੰਘ, ਤੇਜਿੰਦਰ ਸਿੰਘ ਲੱਕੀ, ਸੁਖਜਿੰਦਰ ਸਿੰਘ ਗਿੱਲ, ਇਕਬਾਲ ਦਿਉਲ, ਜਤਨ ਕੁਮਾਰ ਜਿੰਦਲ, ਹਰਨੇਕ ਸਿੰਘ, ਨਵੀਨ ਪਾਇਲਟ, ਗੁਰਜੋਤ ਸਿੰਘ, ਕੁਲਦੀਪ ਸਿੰਘ ਨੇ ਸਿਵਲ ਸਰਜਨ ਟੀਮ ਨੂੰ ਸਹਿਯੋਗ ਦੇ ਕੇ ਕੈਂਪ ਨੂੰ ਨੇਪਰੇ ਚਾੜ੍ਹਿਆ।

Show More

Related Articles

Leave a Reply

Your email address will not be published.

Back to top button