ਮਾਲਵਾ
Trending

ਮੁਫ਼ਤ ਕਾਨੂੰਨੀ ਸੇਵਾ ਅਤੇ ਸਹਾਇਤਾ ਬਾਰੇ ਚੇਤਨਾ ਰੈਲੀ ਕੱਢੀ

ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ 2021 (ਜਸਵਿੰਦਰ ਪਾਲ ਸ਼ਰਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵੱਲੋਂ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਨ ਇੰਡੀਆ ਮੂਵਮੈਂਟ ਤਹਿਤ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਰੇਨੂ ਬਾਲਾ ਦੀ ਯੋਗ ਅਗਵਾਈ ਹੇਠ ਸਕੂਲ ਲੀਗਲ ਲਿਟਰੇਸੀ ਕਲੱਬ ਇੰਚਾਰਜ ਸ੍ਰੀ ਜਸਵਿੰਦਰ ਪਾਲ ਸ਼ਰਮਾ, ਸਹਿ ਇੰਚਾਰਜ ਸ਼੍ਰੀਮਤੀ ਰੁਪਿੰਦਰ ਰਾਣੀ ਤੇ ਸਕੂਲ ਸਟਾਫ ਮੈਂਬਰਾਂ ਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸਹਾਇਤਾ ਤੇ ਸੇਵਾ ਬਾਰੇ ਚੇਤਨਾ ਰੈਲੀ ਕੱਢੀ ਗਈ।

ਰੈਲੀ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਰੇਨੂ ਬਾਲਾ ਵੱਲੋਂ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸੇਵਾ ਅਤੇ ਸਹਾਇਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕਾ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ।

Show More

Related Articles

Leave a Reply

Your email address will not be published.

Back to top button