ਮਾਲਵਾ
Trending

ਦਿੱਲੀ ਮੋਰਚਾ 11 ਮਹੀਨੇ ਪੂਰੇ: ਅਜੈ ਮਿਸ਼ਰਾ ਟੈਨੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਲਈ ਡੀ.ਸੀ ਦਫਤਰ ਮੂਹਰੇ ਦਿੱਤਾ “ਧਰਨਾ”, ਰਾਸ਼ਟਰਪਤੀ ਦੇ ਨਾਂ ਦਿੱਤਾ “ਮੰਗ-ਪੱਤਰ”

ਬਰਨਾਲਾ, 26 ਅਕਤੂਬਰ (ਜਗਸੀਰ ਸਿੰਘ ਧਾਲੀਵਾਲ) ਅੱਜ ਦਿੱਲੀ ਮੋਰਚਿਆਂ ਦੇ 11ਮਹੀਨੇ ਪੂਰੇ ਹੋ ਗਏ। ਇਸ ਮੌਕੇ ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਹਰ ਰੋਜ਼ ਰੇਲਵੇ ਸਟੇਸ਼ਨ ‘ਤੇ ਲਾਇਆ ਜਾਣ ਵਾਲਾ ਧਰਨਾ ਅੱਜ ਡੀ.ਸੀ ਬਰਨਾਲਾ ਦੇ ਦਫਤਰ ਮੂਹਰੇ ਲਾਇਆ ਗਿਆ। ਬੁਲਾਰਿਆਂ ਨੇ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

ਅੱਜ ਉਪਰੋਕਤ ਮੰਗਾਂ ਦੀ ਪੂਰਤੀ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ-ਪੱਤਰ ਡੀ.ਸੀ ਬਰਨਾਲਾ ਨੂੰ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੀ ਪੁਲਿਸ ਇਸ ਦੋਸ਼ੀ ਮੰਤਰੀ ਦੇ ਅਧੀਨ ਕੰਮ ਕਰ ਰਹੀ ਹੈ, ਉਸ ਪੁਲਿਸ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਸ ਦੇ ਕਾਤਲ ਪੁੱਤਰ ਵਿਰੁੱਧ ਨਿਰਪੱਖ ਜਾਂਚ ਕਰੇਗੀ। ਇਹ ਸਿਆਸੀ ਅਨੈਤਿਕਤਾ ਦਾ ਸ਼ਿਖਰ ਹੈ ਕਿ ਕਤਲ ਦੇ ਕੇਸ ਦਾ ਸਾਜ਼ਿਸ਼-ਕਰਤਾ ਦੇਸ਼ ਦਾ ਗ੍ਰਹਿ ਮੰਤਰੀ ਵੀ ਹੈ। ਇਸ ਗ੍ਰਹਿ ਰਾਜ ਮੰਤਰੀ ਨੇ ਖੂਨੀ ਕਾਂਡ ਤੋਂ ਇੱਕ ਹਫਤਾ ਪਹਿਲਾਂ ਹੀ ਆਪਣੀ ਖੂਨੀ ਮਨਸ਼ਾ ਦਾ ਸ਼ਰੇਆਮ ਇਜ਼ਹਾਰ ਕਰ ਦਿੱਤਾ ਸੀ। ਅਸੀਂ ਉਸ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਤੱਕ ਸੰਘਰਸ਼ ਕਰਦੇ ਰਹਾਂਗੇ।

Show More

Related Articles

Leave a Reply

Your email address will not be published.

Back to top button