ਜ਼ਿਲ੍ਹਾ ਫ਼ਾਜ਼ਿਲਕਾਮਾਲਵਾ
Trending

ਤਹਿਸੀਲ ਅਬੋਹਰ ਵਿਖੇ ਵੀ ਕਲੈਰੀਕਲ ਕਾਮਿਆਂ ਵੱਲੋਂ ਹੜਤਾਲ ਜਾਰੀ

ਅਬੋਹਰ, 26 ਅਕਤੂਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਕਲਮ ਛੋੜ ਹੜਤਾਲ, ਕੰਪਿਉਟਰ ਬੰਦ, ਆਨਲਾਈਨ ਬੰਦ ਕਰਨ ਦਾ ਐਲਾਨ ਜ਼ੋ ਕਿ 24 ਅਕਤੂਬਰ ਤੱਕ ਕੀਤਾ ਗਿਆ ਜਿਸ ਨੂੰ ਕਿ 31 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ।ਹੜਤਾਲ ਨੂੰ ਜਿਲ੍ਹਾ ਪਧਰ ਦੇ ਨਾਲ-ਨਾਲ ਤਹਿਸੀਲ ਪੱਧਰ ‘ਤੇ ਹੁੰਮ-ਹੁੰਮ ਕੇ ਲਾਗੂ ਕੀਤਾ ਜਾ ਰਿਹਾ ਹੈ।

ਤਹਿਸੀਲ ਅਬੋਹਰ ਵਿਖੇ ਪੀ.ਐਸ.ਐਮ.ਐਸ.ਯੂ. ਯੁਨੀਅਨ ਦੇ ਆਗੂਆਂ ਸੁਪਰਡੰਟ ਪ੍ਰਵੀਨ ਕੁਮਾਰ, ਫਕੀਰ ਚੰਦ, ਸੁਰਿੰਦਰ ਪਾਲ ਸਿੰਘ, ਰਾਜਦੀਪ ਕੌਰ, ਪ੍ਰਦੀਪ ਕੁਮਾਰ, ਹਰਸਿਮਰਨ ਸਿੰਘ, ਵਿਸ਼ਾਲ, ਸਿਮਰਨ ਰਾਣੀ ਖਜਾਨਾ ਦਫਤਰ, ਦਵਿੰਦਰ ਕਲੇਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਆਪਣਾ ਰੋਸ ਜਾਹਿਰ ਕੀਤਾ।

Show More

Related Articles

Leave a Reply

Your email address will not be published. Required fields are marked *

Back to top button