ਮਾਲਵਾ
Trending

ਬਲਾਕ ਘੱਲ ਖੁਰਦ ਵਿਖੇ ਸਰਪੰਚਾਂ ਅਤੇ ਪੰਚਾਂ ਨੂੰ ਸਿਖਲਾਈ ਦੇਣ ਲਈ “ਅੱਠਵਾਂ ਟ੍ਰੇਨਿੰਗ ਕੈਂਪ” ਲਗਾਇਆ

"Eighth Training Camp" for Training of Sarpanches and Panches at Block Ghal Khurd

ਫਿਰੋਜਪੁਰ 27 ਅਕਤੂਬਰ (ਅਸ਼ੋਕ ਭਾਰਦਵਾਜ) ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਵੱਲੋ ਪੰਚਾਇਤੀ ਨਾਲ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆ (ਸਰਪੰਚਾ – ਪੰਚਾ), ਅਧਿਕਾਰੀਆ/ ਕਰਮਚਾਰੀਆ ਲਈ ਇੱਕ ਰੋਜ਼ਾ ਰਿਫਰੈਸ਼ਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬੀ.ਡੀ.ਪੀ.ਉ. ਸ੍ਰੀ ਸੁਰਜੀਤ ਸਿੰਘ ਨੇ ਆਪ ਸਿਰਕਤ ਕਰਕੇ ਸਰਪੰਚਾਂ- ਪੰਚਾ ਨੂੰ ਇੰਨਾ ਟਰੇਨਿੰਗ ਕੈਂਪਾਂ ਵਿੱਚ ਹਿੱਸਾ ਲੈ ਕੇ ਸੁਚਜੇ ਢੰਗ ਨਾਲ ਗ੍ਰਾਮ ਪੰਚਾਇਤ ਦੇ ਕਾਰਜ ਚਲਾਉਣ ਲਈ ਸੇਧ ਲੈਣ ਲਈ ਕਿਹਾ ਅਤੇ ਪਹੁੰਚੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਰਿਸੋਰਸ ਅਧਿਕਾਰੀ ਸ. ਗੁਰਜੰਟ ਸਿੰਘ ਗੋਗੋਆਣੀ ਨੇ ਦੱਸਿਆ ਕਿ ਐਸ.ਆਈ.ਆਰ.ਡੀ ਮੋਹਾਲੀ ਸੰਸਥਾ ਵੱਲੋਂ ਸਰਪੰਚਾਂ-ਪੰਚਾ ਨੂੰ ਟ੍ਰੇਨਿੰਗ ਦੇ ਕੇ ਲੋਕ ਭਾਗੀਦਾਰੀ ਵਾਲੀ ਪੰਚਾਇਤ ਬਣਾਉਣ, ਸਰਪੰਚਾਂ ਪੰਚਾਂ ਨੂੰ ਪੰਚਾਇਤੀ ਅਧਿਕਾਰਾਂ ਅਤੇ ਫਰਜਾਂ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਗ੍ਰਾਮ ਪੰਚਾਇਤ ਵਿਕਾਸ ਯੋਜਨਾ ( ਜੀ.ਪੀ.ਡੀ.ਪੀ. ਤੇ 15 ਵੇਂ ਵਿੱਤ ਕਮਿਸ਼ਨ ਬਾਰੇ ਜਾਣਜਾਰੀ ਦਿੱਤੀ ਜਾਂਦੀ ਹੈ ।

ਸ. ਗੋਗੋਆਣੀ ਨੇ ਦੱਸਿਆ ਕਿ ਇਹਨਾਂ ਕੈਂਪਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸ੍ਰੀ ਗੁਰਵਿੰਦਰ ਸਿੰਘ ਅਕਾਊਂਟੈਂਟ ਵੱਲੋਂ ਸਾਰੇ ਪੁਖਤਾ ਪ੍ਰਬੰਧਾਂ ਦਾ ਜਾਇਜਾ ਲਿਆ ਜਾਂਦਾ ਹੈ ਅਤੇ ਰਿਸੋਰਸ ਪਰਸਨ ਮਨਦੀਪ ਸਿੰਘ ਵੱਲੋਂ 73 ਵੀਂ ਸੋਧ ਬਾਰੇ ਜਾਣਕਾਰੀ ਪ੍ਰਦਾਨ ਕਾਰਵਾਈ ਜਾਂਦੀ ਹੈ।

ਇਸ ਟਰੇਨਿੰਗ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਸ਼੍ਰੀ ਆਸ਼ਾ ਪਾਲ ਤੇ ਗੁਰਪ੍ਰੀਤ ਕੌਰ ਸੀ.ਡੀ.ਪੀ.ਓ ਵਿਭਾਗ, ਮੈਡਮ ਬਲਵਿੰਦਰ ਕੋਰ ਵਾਟਰ ਸਪਲਾਈ ਵਿਭਾਗ, ਸ੍ਰੀ ਦਾਰਾ ਸਿੰਘ ਬੀ.ਪੀ ਉ ਵਿਭਾਗ, ਰਣਵੀਰ ਸਿੰਘ ਅਜੀਵਿਕਾ ਮਿਸ਼ਨ, ਪਰੀਤੀ ਟੰਡਨ ਮਨਰੇਗਾ ਵਿਭਾਗ, ਮੈਡਮ ਨੇਹਾ ਸਿਹਤ ਵਿਭਾਗ ਤੋਂ ਇਲਾਵਾ ਸਰਪੰਚ ਪਰਮਜੀਤ ਸਿੰਘ ਗਡੋਡੂ, ਸਰਪੰਚ ਸੁਖਦੀਪ ਕੌਰ ਨਾਜੂ ਸ਼ਾਹ ਮਿਸ਼ਰੀ, ਮਮਤਾ ਗਿੱਲ ਰੌਂਤਾ ਖੇੜਾ ਬਾਜ ਕੋਤਵਾਲ, ਸਰਪੰਚ ਜੋਗਾ ਸਿੰਘ ਕਾਕੂ ਵਾਲਾ, ਸਰਪੰਚ ਸ਼ਿੰਦੋ ਸਿੱਧੂ ਅਤੇ ਬੁਲਾਈਆਂ ਪੰਚਾਇਤਾਂ ਦੇ ਮੈਂਬਰ ਆਦਿ ਹਾਜਰ ਸਨ।

Show More

Related Articles

Leave a Reply

Your email address will not be published.

Back to top button