ਜ਼ਿਲ੍ਹਾ ਫ਼ਾਜ਼ਿਲਕਾਮਾਲਵਾ
Trending

ਵਿਧਾਇਕ ਘੁਬਾਇਆ ਨੇ ਪਿੰਡ ਝੋਕ ਡਿਪੂਆਣਾ ’ਚ ਬਿਜਲੀ ਤੇ ਪਾਣੀ ਦੇ ਬਕਾਏ ਬਿੱਲਾਂ ਦੀ ਮੁਆਫੀ ਲਈ ਲਗਾਏ ਕੈਂਪ ਦੀ ਕਰਵਾਈ ਸ਼ੁਰੂਆਤ

MLA Ghubaya launches camp at village jhok depuana.

ਹਰੇਕ ਪਿੰਡ ਅਤੇ ਸ਼ਹਿਰ ’ਚ ਲਗਨਗੇ ਬਿਲ ਮੁਆਫੀ ਕੈਂਪ: ਵਿਧਾਇਕ ਘੁਬਾਇਆ

ਫਾਜ਼ਿਲਕਾ, 27 ਅਕਤੂਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਪਾਣੀ ਦੇ ਬਕਾਇਆ ਬਿੱਲ ਮੁਆਫੀ ਦੀ ਘੋਸ਼ਨਾ ਕੀਤੀ ਗਈ ਸੀ ਜਿਸ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲਿਆਂ ਅੰਦਰ ਕੈਂਪ ਲਗਾਏ ਜਾਣੇ ਸਨ। ਇਸ ਕੈਂਪ ਦੀ ਸ਼ੁਰੂਆਤ ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਨੇ ਪਿੰਡ ਝੋਕ ਡਿਪੂਆਣਾ ਤੋਂ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਸ਼੍ਰੀ ਪ੍ਰੇਮ ਸਿੰਘ ਵੀ ਮੌਜੂਦ ਸਨ। ਇਸ ਕੈਂਪ ਦੌਰਾਨ ਵੱਡੀ ਗਿਣਤੀ ’ਚ ਪਿੰਡਾਂ ਦੇ ਲੋਕਾਂ ਨੇ ਫਾਰਮ ਭਰ ਕੇ ਬਿਜਲੀ, ਪਾਣੀ ਅਤੇ ਸੀਵਰਜ਼ ਦੇ ਬਕਾਇਆ ਬਿੱਲਾਂ ਦੀ ਮਾਫੀ ਲਈ ਫਾਰਮ ਭਰੇ।

ਇਸ ਮੌਕੇ ਸ. ਦਵਿੰਦਰ ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਹੁਤ ਹੀ ਇਤਿਹਾਸਕ ਫੈਸਲਾ ਕੀਤਾ ਗਿਆ ਹੈ ਜਿਸ ’ਚ 2 ਕਿਲੋਵਾਟ ਤੱਕ ਬਿਜਲੀ ਦੇ ਬਕਾਇਆ ਬਿੱਲਾਂ ਦੀ ਮਾਫੀ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਸੀਵਰਜ਼ ਅਤੇ ਪਾਣੀ ਦੇ ਬਕਾਇਆ ਬਿੱਲਾਂ ਨੂੰ ਵੀ ਮਾਫ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਫੈਸਲਿਆਂ ਦਾ ਸਵਾਗਤ ਕਰ ਰਹੇ ਹਨ। ਉਨਾਂ ਕਿਹਾ ਕਿ ਫਾਜ਼ਿਲਕਾ ਹਲਕੇ ਦੇ ਇਲਾਕੇ ਅੰਦਰ 74678 ਹਜਾਰ ਲੋਕਾਂ ਦੇ ਕਰੀਬ 14.92 ਕਰੋੜ ਰੁਪਏ ਦੇ ਬਕਾਇਆ ਬਿਜਲੀ ਦੇ ਬਿੱਲਾਂ ਤੇ ਲਕੀਰ ਮਾਰੀ ਜਾ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਪਿਆਰ ਕਰਦੀ ਹੈ ਜੋ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਆ ਰਹੀ ਹੈ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਬਿਜਲੀ ਬੋਰਡ ਸ਼੍ਰੀ ਰੰਜਨ ਕੁਮਾਰ ਨੇ ਦੱਸਿਆ ਕਿ ਪਿੰਡ ਝੋਕ ਡਿਪੂਆਨਾ ਦੇ ਲੋਕਾਂ ਦੇ ਘਰੇਲੂ ਬਿਜਲੀ ਬਿੱਲ ਦੇ 13.50 ਲੱਖ ਰੁਪਏ ਦੇ ਮੁਆਫ਼ੀ ਦੇ ਫਾਰਮ ਭਰੇ ਗਏ ਹਨ।

ਇਸ ਮੌਕੇ ਇਕਬਾਲ ਸਿੰਘ ਪੰਚ, ਪ੍ਰੀਤਮ ਸਿੰਘ ਪੰਚ, ਸ਼ਿੰਦੋ ਬਾਈ ਪੰਚ, ਸੁਨੀਤਾ ਰਾਣੀ ਪੰਚ, ਰਸ਼ਪਾਲ ਸਿੰਘ, ਬਲਬੀਰ ਸਿੰਘ, ਛਿੰਦਰਪਾਲ, ਛਿੰਦਰ ਸਿੰਘ, ਗੁਰਬਚਨ ਸਿੰਘ, ਰਾਜ ਸਿੰਘ ਨੱਥੂ ਚਿਸਤੀ, ਸੰਤੋਖ ਸਿੰਘ, ਵਿਕਰਮ ਕੰਬੋਜ ਐਸ ਡੀ ਓ, ਕੁਲਦੀਪ ਸਿੰਘ ਐਡੀਸ਼ਨਲ ਐਸ ਡੀ ਓ ਅਤੇ ਵੱਖ-ਵੱਖ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੇ ਹਿੱਸਾ ਲਿਆ।

Show More

Related Articles

Leave a Reply

Your email address will not be published. Required fields are marked *

Back to top button