ਜ਼ਿਲ੍ਹਾ ਫ਼ਾਜ਼ਿਲਕਾਮਾਲਵਾ
Trending

ਝੋਨੇ ਦਾ ਘੱਟ ਰੇਟ ਮਿਲਣ ’ਤੇ ਕਿਸਾਨਾਂ ਨੇ ਤਹਿਸੀਲਦਾਰ ਫਾਜ਼ਿਲਕਾ ਨੂੰ ਸੌਂਪਿਆ “ਮੰਗ ਪੱਤਰ”

Farmers hand over "demand letter" to Tehsildar Fazilka after getting low rate of paddy

ਫਾਜ਼ਿਲਕਾ, 27 ਅਕਤੂਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਵੱਲੋਂ ਮੰਡੀ ਲਾਧੂਕਾ ਦੀ ਅਨਾਜ ਮੰਡੀ ’ਚ 1121 ਬਾਸਮਤੀ ਝੋਨੇ ਦਾ ਭਾਅ ਦੂਜੀਆਂ ਮੰਡੀਆਂ ਦੇ ਬਰਾਬਰ ਨਾ ਮਿਲਣ ਸੰਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਨੂੰ ਮੰਗ ਪੱਤਰ ਤਹਿਸੀਲਦਾਰ ਫ਼ਾਜ਼ਿਲਕਾ ਦੇ ਹੱਥ ਸੌਂਪਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਝੋਨੇ ਦਾ ਪੈਡੀ ਸੀਜਨ ਪਿਛਲੇ ਦਿਨਾਂ ਤੋਂ ਸ਼ੁਰੂ ਹੋ ਗਿਆ ਹੈ ਜਿਸ ’ਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਬਾਸਮਤੀ 1121 ਦੀ ਬਿਜਾਈ ਕੀਤੀ ਹੈ। ਜੋ ਕਿ ਮੰਡੀਆਂ ’ਚ ਵੱਡੀ ਮਾਤਰਾ ’ਚ ਆਉਣਾ ਸ਼ੁਰੂ ਹੋ ਗਿਆ ਹੈ। ਇਸ ’ਚ ਕਿਸਾਨਾਂ ਦੀ ਬਹੁੱਤ ਵੱਡੀ ਲੁੱਟ ਹੋ ਰਹੀ ਹੈ, ਜੋ ਨਿਜੀ ਵਪਾਰੀ ਮੰਡੀ ਲਾਧੂਕਾ ਦੀ ਅਨਾਜ਼ ਮੰਡੀ ’ਚ ਦੂਜੀਆਂ ਮੰਡੀਆਂ ਨਾਲੋਂ 200 ਰੁਪਏ ਕੁਇੰਟਲ ਘੱਟ ਰੇਟ ’ਤੇ ਖਰੀਦ ਕਰ ਰਹੇ ਹਨ। ਜਦਕਿ ਆਲੇ ਦੁਆਲੇ ਦੀਆਂ ਮੰਡੀਆਂ ਜਲਾਲਾਬਾਦ, ਸ਼੍ਰੀਮੁਕਤਸਰ ਸਾਹਿਬ ’ਚ ਝੋਨੇ ਦਾ ਭਾਅ 200 ਰੁਪਏ ਜਿਆਦਾ ਹੈ।

ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ ਅਤੇ ਦੂਜੀਆਂ ਮੰਡੀਆਂ ਦੇ ਬਰਾਬਰ ਭਾਅ ਤੈਅ ਕੀਤਾ ਜਾਵੇ। ਇਸ ਮੌਕੇ ਬਿਹਾਰੀ ਲਾਲ ਨੰਬਰਦਾਰ ਲਾਧੂਕਾ, ਜੰਗੀਰ ਲਾਲ, ਲਾਲ ਚੰਦ, ਸੰਨੀ ਕੁਮਾਰ ਪ੍ਰੈਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਹੋਰ ਕਿਸਾਨ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button