ਜ਼ਿਲ੍ਹਾ ਫ਼ਾਜ਼ਿਲਕਾਮਾਲਵਾ
Trending

ਡਿਪਟੀ ਕਮਿਸ਼ਨਰ ਨੇ ਫਾਜਿ਼ਲਕਾ ਦੀ ਸਵੱਛਤਾ ਅਤੇ ਹੋਰ ਸਮਾਜਿਕ ਮੁੱਦਿਆਂ ਲਈ ਵਿਦਿਆਰਥੀਆਂ ਨੂੰ ਬਣਾਇਆ “ਬ੍ਰੈਂਡ ਅੰਬੈਸਡਰ”

Deputy Commissioner makes students "Brand Ambassadors" for Fazilka's hygiene and other social issues

ਦਿਵਾਲੀ ਮੌਕੇ ਲੋਕਾਂ ਨੂੰ ਆਪਣੇ ਘਰ ਦੇ ਅੰਦਰ ਇਕ ਇਕ ਪੌਦਾ ਲਗਾਉਣ ਦੀ ਕੀਤੀ ਅਪੀਲ

ਫਾਜਿ਼ਲਕਾ, 28 ਅਕਤੂਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਫਾਜਿ਼ਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਸਕੂਲੀ ਵਿਦਿਆਰਥੀਆਂ ਨੂੰ ਫਾਜਿ਼ਲ਼ਕਾ ਦੀ ਸੱਵਛਤਾ ਅਤੇ ਸਮਾਜਿਕ ਮੁੱਦਿਆਂ ਲਈ ਜਿ਼ਲ੍ਹੇ ਦਾ ਬ੍ਰੈਂਡ ਅੰਬੈਸਡਰ ਬਣਾ ਕੇ ਉਨ੍ਹਾਂ ਦੀ ਭਾਗੀਦਾਰੀ ਨਾਲ ਸਮਾਜਿਕ ਬਦਲਾਅ ਦਾ ਨਿਵੇਕਲਾ ਪ੍ਰੋਜ਼ੈਕਟ ਆਰੰਭਿਆ ਹੈ। ਇਸ ਤਹਿਤ ਸ਼ਹਿਰ ਦੇ ਸਾਰੇ ਸਕੂਲਾਂ ਤੋਂ ਦੋ ਦੋ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ ਅਤੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਵੱਲੋਂ ਅੱਜ ਪਲੇਠੀ ਬੈਠਕ ਕੀਤੀ ਗਈ।

ਬੈਠਕ ਵਿਚ ਵਿਦਿਆਰਥੀਆਂ ਤੋਂ ਹੀ ਸ਼ਹਿਰ ਵਿਚ ਕਰਨ ਵਾਲੇ ਕੰਮਾਂ, ਜਿੰਨਾਂ ਦੀ ਉਮੀਦ ਵਿਦਿਆਰਥੀ ਪ੍ਰਸ਼ਾਸਨ ਤੋਂ ਕਰਦੇ ਹਨ ਬਾਰੇ ਉਨ੍ਹਾਂ ਤੋਂ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਹੀ ਇਸ ਪ੍ਰੋਜ਼ੈਕਟ ਦੀ ਰੂਪ ਰੇਖਾ ਉਲੀਕੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚੇ ਆਪਣੇ ਮਾਪਿਆਂ ਨੂੰ ਪ੍ਰੇਰਿਤ ਕਰਕੇ ਇਕ ਵੱਡੇ ਬਦਲਾਅ ਦੇ ਸੂਤਰਧਾਰ ਹੋ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜ਼ੈਕਟ ਦੀ ਪਹਿਲੀ ਸੁ਼ਰੂਆਤ ਆਪਣੇ ਆਪ ਤੋਂ ਕਰਨੀ ਹੈ ਅਤੇ ਇਹ ਬ੍ਰੈਂਡ ਅੰਬੈਸਡਰ ਅਤੇ ਉਨ੍ਹਾਂ ਦੇ ਨੋਡਲ ਅਧਿਆਪਕ ਆਪਣੇ ਆਪਣੇ ਘਰਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲਗ ਅਲਗ ਕਰਨਾ ਸ਼ੁਰੂ ਕਰਣਗੇ ਅਤੇ ਪੌਲੀਥੀਨ ਦੀ ਵਰਤੋਂ ਘੱਟ ਕਰਣਗੇ। ਇਸ ਤੋਂ ਬਿਨ੍ਹਾਂ ਜਿੰਨ੍ਹਾਂ ਦੇ ਘਰ ਵਿਚ ਥਾਂ ਹੈ ਉਹ ਇਸ ਦਿਵਾਲੀ ਮੌਕੇ ਇਕ ਪੌਦਾ ਜਰੂਰ ਲਗਾਉਣ। ਇਸ ਤੋਂ ਬਿਨ੍ਹਾਂ ਇੰਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਅਗਲੀ ਬੈਠਕ ਤੋਂ ਪਹਿਲਾਂ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਤੋਂ ਪਰਿਵਾਰ ਦੀ ਕੋਈ ਵਿਰਾਸਤੀ ਗੱਲ ਸੁਣ ਕੇ ਆਉਣ। ਇਸ ਦਾ ਉਦੇਸ਼ ਬੱਚਿਆਂ ਵਿਚ ਬਜੁਰਗਾਂ ਪ੍ਰਤੀ ਲਗਾਓ ਪੈਦਾ ਕਰਨਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕਿਹਾ ਕਿ ਡੀਸੀ ਦਫ਼ਤਰ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬੰਦ ਕੀਤੀ ਜਾਵੇਗੀ ਜਦ ਕਿ ਵਿਦਿਆਰਥੀਆਂ ਨੇ ਵੀ ਕਿਹਾ ਕਿ ਉਹ ਐਤਵਾਰ ਨੂੰ ਆਪਣੇ ਘਰ ਨੂੰ ਪਲਾਸਟਿਕ ਮੁਕਤ ਕਰਦਿਆਂ ਸਾਰਾ ਪਲਾਸਟਿਕ ਇੱਕਤਰ ਕਰਣਗੇ ਅਤੇ ਸੋਮਵਾਰ ਨੂੰ ਇਹ ਪਲਾਸਟਿਕ ਸਕੂਲ ਲਿਆ ਕੇ ਜਮਾ ਕਰਵਾਉਣਗੇ ਜਿੱਥੇ ਨਗਰ ਕੌਂਸਲ ਇਸਦਾ ਨਿਪਟਾਰਾ ਕਰੇਗੀ।

ਬੈਠਕ ਵਿਚ ਜਿ਼ਲ੍ਹਾ ਡਿਵੈਲਪਮੈਂਟ ਫੈਲੋ ਸ੍ਰੀ ਸਿਧਾਰਥ ਤਲਵਾਰ, ਡੀਟੀਸੀ ਸ੍ਰੀ ਮਨੀਸ਼ ਠੁਕਰਾਲ, ਸਿੱਖਿਆ ਵਿਭਾਗ ਤੋਂ ਨੋਡਲ ਅਫ਼ਸਰ ਸ੍ਰੀ ਵਿਜੈ ਪਾਲ, ਨਗਰ ਕੌਂਸਲ ਤੋਂ ਸ੍ਰੀ ਨਰੇਸ਼ ਖੇੜਾ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਅਤੇ ਵਿਦਿਆਰਥੀ ਹਾਜਰ ਸਨ।

Show More

Related Articles

Leave a Reply

Your email address will not be published.

Back to top button