ਜੁਗਾੜੂ ਪਾਬੰਦੀਸ਼ੁਦਾ ਵਾਹਨ ਤੇ ਮੋਟਰਸਾਈਕਲ ਟਰਾਲੀਆਂ ਵਾਲੇ ਸ਼ਰੇਆਮ ਉਡਾ ਰਹੇ ਨੇ ਸਰਕਾਰੀ ਹੁਕਮਾਂ ਦੀਆਂ ‘ਧੱਜੀਆਂ’
Gamblers openly flying banned vehicles and motorcycle trolleys 'flout' government orders

ਫਿਰੋਜ਼ਪੁਰ 28 ਅਕਤੂਬਰ (ਅਸ਼ੋਕ ਭਾਰਦਵਾਜ) ਵੈਸੇ ਤਾਂ ਭਾਰਤ ਵਿੱਚ ਬਹੁਤ ਸਾਰੇ ਨਵੇਂ ਕਾਨੂੰਨ ਬਣਾਏ ਜਾਂਦੇ ਹਨ ਅਤੇ ਸੋਧ ਕੀਤੀ ਜਾਂਦੀ ਹੈ, ਪਰ ਸਭ ਕਾਨੂੰਨਾ ਅੱਗੇ ਸਰਕਾਰਾਂ ਫੇਲ ਹਨ, ਬਾਕੀ ਕਾਨੂੰਨਾਂ ਤੋਂ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸੋ ਰਿਹਾ ਹੈ ਕੁੰਭਕਰਨੀ ਨੀਂਦ।
ਜੇ ਗੱਲ ਕਰੀਏ ਜ਼ਿਲ੍ਹਾ ਫਿਰੋਜ਼ਪੁਰ ਦੀ ਤਾਂ ਜਿਥੇ ਕੇ ਆਮ ਜਨਤਾ ਕਾਨੂੰਨ ਨੂੰ ਆਪਣੀ ਜੇਬ ਵਿੱਚ ਪਾ ਕੇ ਘੁੰਮਦੀ ਹੈ। ਇਸ ਦਾ ਕਰਨ ਹੈ, ਇਥੋਂ ਦਾ ਪੁਲਿਸ ਪ੍ਰਸ਼ਾਸ਼ਨ ਵੀ ਸਿਆਸਤਦਾਨਾਂ ਦੀ ਭੇਟ ਚੜ ਚੁਕਿਆ ਹੈ। ਜਿਸ ਕਰਕੇ ਇਥੋਂ ਦੇ ਲੋਕ ਪੁਲਿਸ ਨੂੰ ਟਿੱਚ ਸਮਝਦੇ ਹਨ ਤੇ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ। ਜਿਸ ਕਰਕੇ ਪਾਬੰਦੀ ਸ਼ੁਦਾ ਪੀਟਰ ਰੇਹੜੇ ਅਤੇ ਟਰਾਲੀਆਂ ਵਾਲੇ ਮੋਟਰਸਾਈਕਲ ਉਵਰਲੋਡ ਹੋ ਕੇ ਸ਼ਰੇਆਮ ਘੁੰਮਦੇ ਨਜਰ ਆਉਂਦੇ ਹਨ। ਜਿੰਨਾਂ ਤੇ ਕਿਸੇ ਵੀ ਪ੍ਰਸ਼ਾਸ਼ਨ ਦੀ ਕੋਈ ਵੀ ਨਜਰ ਨਹੀਂ ਹੈ।
ਜੇਕਰ ਹੁਣ ਤਾਜਾ ਸੋਧੇ ਟਰੈਫਿਕ ਐਕਟ ਦੀ ਗੱਲ ਕਰੀਏ ਤਾਂ ਕਿਤੇ ਵੀਂ ਇਹਨਾਂ ਪਾਬੰਦੀ ਸ਼ੁਦਾ ਪੀਟਰ ਤੇ ਮੋਟਰਸਾਈਕਲ ਦਾ ਜਿਕਰ ਨਹੀਂ ਕੀਤਾ ਗਿਆ, ਕਿ ਇਹ ਕਿਸ ਐਕਟ ਅਧੀਨ ਆਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਟਰੈਫਿਕ ਐਕਟ ਸੋਧਣ ਤੋ ਪਹਿਲਾਂ ਸਰਕਾਰਾਂ ਨੂੰ ਸੜਕਾਂ ਤੇ ਘੁੰਮ ਰਹੇ ਆਵਾਰਾ ਪਸ਼ੂਆਂ ਤੇ ਪਾਬੰਦੀ ਸ਼ੁਦਾ ਵਹੀਕਲਾਂ ਬਾਰੇ ਵੀ ਸੋਚ ਲੈਣਾ ਚਾਹੀਦਾ ਸੀ ਜਿਨ੍ਹਾਂ ਕਰਕੇ ਹੁਣ ਤੱਕ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ।