ਮਾਲਵਾ
Trending
“ਮਿਸ਼ਨ ਫਿਟ ਇੰਡੀਆ” ਦੇ ਤਹਿਤ 10 ਕਿਲੋਮੀਟਰ ਦੀ ਮੈਰਾਥਨ ਦਾ ਕੀਤਾ ਆਯੋਜਨ
Organized 10 km marathon under Mission Fit India.

ਫਿਰੋਜ਼ਪੁਰ 29 ਅਕਤੂਬਰ (ਅਸ਼ੋਕ ਭਾਰਦਵਾਜ) ਬੀਐਸਐਫ ਨੇ ‘ਮਿਸ਼ਨ ਫਿਟ ਇੰਡੀਆ’ ਦੇ ਤਹਿਤ 10 ਕਿਲੋਮੀਟਰ ਦੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਜੋ ਕਿ ਕੇਂਦਰੀ ਵਿਦਿਆਲਿਆ ਫਿਰੋਜ਼ਪੁਰ ਕੈਂਟ ਤੋਂ ਸ਼ੁਰੂ ਹੋ ਕੇ ਜੇ.ਸੀ.ਪੀ., ਹੁਸੈਨੀਵਾਲਾ ਵਿਖੇ ਸਮਾਪਤ ਹੋਈ। ਜਿਸ ਵਿੱਚ ਬੀ.ਐਸ.ਐਫ ਦੀਆਂ ਵੱਖ-ਵੱਖ ਬਟਾਲੀਅਨਾਂ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਜਵਾਨਾਂ ਨੇ ਭਾਗ ਲਿਆ।
ਬੀ.ਐਸ.ਐਫ ਦੇ ਡੀ.ਆਈ.ਜੀ. ਬ੍ਰਿਗੇਡੀਅਰ ਵੀਐਸਐਮ ਸੁਰਿੰਦਰ ਮਹਿਤਾ ਨੇ ਦੱਸਿਆ ਕਿ ਮਿਸ਼ਨ ਫਿਟ ਇੰਡੀਆ ਸਾਡੇ ਪ੍ਰਧਾਨ ਮੰਤਰੀ ਦੁਆਰਾ 2019 ਵਿੱਚ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਲੋਕ ਆਪਣੀ ਸਿਹਤ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖ ਸਕਣ ਅਤੇ ਇਸਦਾ ਆਨੰਦ ਮਾਣ ਸਕਣ।