ਮਾਲਵਾ
Trending

ਕਾਂਗਰਸ ਆਗੂ ਰਵਿੰਦਰ ਸਿੰਘ ਸੰਧੂ ‘ਬੱਬਲ’ ਦੀ ਡੇਂਗੂ ਨਾਲ ਹੋਈ ਮੌਤ

Congress leader Ravinder Singh Sandhu dies of dengue.

ਫ਼ਿਰੋਜ਼ਪੁਰ 29 ਅਕਤੂਬਰ (ਬਿਊਰੋ) ਕਾਂਗਰਸ ਪਾਰਟੀ ਦੇ ਬੇਦਾਗ਼ ਆਗੂ ਰਵਿੰਦਰ ਸਿੰਘ ਸੰਧੂ ‘ਬੱਬਲ’ ਦੀ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਮੌਤ ਹੋ ਗਈ। ਉਹ ਦੋ ਵਾਰੀ ਫਿਰੋਜ਼ਪੁਰ ਕੈਂਟ ਹਲਕੇ ਤੋਂ ਜੇਤੂ ਰਹੇ ਸਨ। ਦੱਸਣਯੋਗ ਹੈ ਕਿ ਡੇਂਗੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੋਂ ਉਨ੍ਹਾਂ ਨੂੰ ਫੋਰਟਿਸ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਜਿਥੇ ਇਲਾਜ ਦੌਰਾਨ ਹੀ ਅੱਜ ਬਾਅਦ ਦੁਪਹਿਰ ਉਨ੍ਹਾਂ ਆਖ਼ਰੀ ਸਾਹ ਲਿਆ ।

ਦੱਸਣਯੋਗ ਹੈ ਕਿ ਸਰਦਾਰ ਰਵਿੰਦਰ ਸਿੰਘ ਸੰਧੂ ਪਿੰਡ ਪੰਜਾਬ ਸਿੰਘ ਵਾਲਾ ਰੱਤਾਖੇੜਾ ਦੇ ਰਹਿਣ ਵਾਲੇ ਸਨ, ਜਿਨ੍ਹਾਂ ਨੇ ਦੋ ਵਾਰੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ। ਉਨ੍ਹਾਂ ਪਹਿਲੀ ਵਾਰ 1992 ਵਿੱਚ ਕਾਂਗਰਸ ਦੇ ਜੇਤੂ ਐਮ.ਐਲ.ਏ ਗੁਰਨੈਬ ਸਿੰਘ ਬਰਾੜ ਨੂੰ ਹਰਾ ਕੇ ਵਿਧਾਨ ਸਭਾ ਦੀ ਚੋਣ ਜਿੱਤੀ ਸੀ। ਦੂਸਰੀ ਵਾਰੀ ਉਨ੍ਹਾਂ ਨੇ ਕਾਂਗਰਸ ਟਿਕਟ ਉੱਪਰ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੂੰ ਹਰਾ ਕੇ ਜਿੱਤ ਦਰਜ ਕੀਤੀ।

ਆਪਣੇ ਪਿੱਛੇ ਉਹ ਪਰਿਵਾਰ ਵਿਚ ਇਕ ਬੇਟੀ ਅਤੇ ਦੋ ਬੇਟੇ ਰਾਜਪਾਲ ਸਿੰਘ ਸੰਧੂ ਅਤੇ ਉਦੇਪਾਲ ਸਿੰਘ ਸੰਧੂ ਹਨ।

Show More

Related Articles

Leave a Reply

Your email address will not be published.

Back to top button