ਮਾਲਵਾ

ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਦੇ ਅੰਦਰ ਜਮੂਹਰੀਅਤ, ਧਾਰਮਿਕ ਨਿਰਪਖਤਾ ਤੇ ਸਵਿਧਾਨ ਨੂੰ ਖਤਰਾ ਪਹਿਲਾ ਨਾਲੋਂ ਜਿਆਦਾ: ਕਾਮਰੇਡ ਸੇਖੋਂ

ਫਿਰੋਜਪੁਰ 18 ਅਗਸਤ (ਅਸ਼ੋਕ ਭਾਰਦਵਾਜ) ਸੀ.ਪੀ.ਆਈ.ਐਮ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਵਾਂ ਡੈਲੀਗੇਟ ਅਜਲਾਸ ਅੱਜ ਪਾਰਟੀ ਦਫ਼ਤਰ ਵਿੱਚ ਹੋਇਆ ਜਿਸ ਦੀ ਪ੍ਰਧਾਨਗੀ ਸਾਥੀ ਸਮੁੰਦਰ ਸਿੰਘ ਅਤੇ ਸਾਥੀ ਜਗੀਰ ਸਿੰਘ ਨੇ ਕੀਤੀ। ਇਸ ਇਜਲਾਸ ਵਿਚ ਕਾਮਰੇਡ ਸੁਖਵਿੰਦਰ ਸਿੰਘ ਸੂਬਾ ਪ੍ਰਧਾਨ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਦਾ ਝੰਡਾ ਕਾਮਰੇਡ ਕੁਲਦੀਪ ਸਿੰਘ ਖੁੰਗਰ ਨੇ ਲਹਿਰਾਇਆ ਮੀਟਿੰਗ ਦੇ ਸ਼ੁਰੂ ਵਿਚ ਸਦਾ ਲਈ ਵਿੱਛੜ ਗਏ ਪਾਰਟੀ ਅਤੇ ਜਮਹੂਰੀ ਲਹਿਰ ਦੇ ਕੌਮੀ ਸੂਬਾਈ ਅਤੇ ਲੋਕਲ ਆਗੂਆਂ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਇਨਕਲਾਬੀ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਮੀਟਿੰਗ ਨੂੰ ਸਬੋਧਨ ਕਰਦਿਆਂ ਕਿਹਾ ਕੇ ਮੋਦੀ ਦੀ ਸਰਕਾਰ ਨੇ ਹਰ ਵਰਗ ਲਈ ਹੀ ਮਾੜੀ ਨੀਤੀ ਅਪਣਾਈ ਹੈ। ਜੇਕਰ ਗੱਲ ਕਰੀਏ ਖੇਤੀ ਦੇ ਤਿਨੋਂ ਕਾਲੇ ਕਾਨੂੰਨਾ ਦੀ ਜਿਨਾ ਚੋਂ 2 ਕਾਨੂੰਨ ਤਾਂ ਖੇਤੀ ਵਿਰੁੱਧ ਹੀ ਹਨ ,ਜੋ ਇੱਕ ਕਾਨੂੰਨ ਹੈ। ਉਹ ਹਰ ਮਜਦੂਰ ਤੇ ਗਰੀਬ ਵਰਗ ਲਈ ਨੁਕਸਾਨਦਾਇਕ ਹੈ, ਸੋ ਸਾਡੀ ਪਾਰਟੀ ਤਿਨੋਂ ਕਾਨੂੰਨਾ ਲਈ ਜੰਗ ਲੜਦੀ ਰਹੇਗੀ ਤੇ ਇਹਨਾਂ ਕਾਨੂੰਨਾ ਨੂੰ ਰੱਦ ਕਰਵਾ ਕੇ ਹੀ ਦਮ ਲਏਗੀ। ਸ. ਸੇਖੋਂ ਨੇ ਕਿਹਾ ਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਾਰੋਨਾ ਕਾਲ ਦੋਰਾਨ ਜੋ ਵੀ ਇਸ ਸੰਸਾਰ ਤੋਂ ਚਲੇ ਗਏ ਹਨ, ਉਹਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਕਾਲ ਦੋਰਾਨ ਜਿਨਾ ਦੇ ਚੁੱਲੇ ਬੰਦ ਹੋ ਗਏ ਹਨ, ਉਹਨਾਂ ਦੀ ਵੀ ਸਰਕਾਰ ਹਰ ਸੰਭਵ ਮਦਦ ਕਰੇ ਤੇ ਹਰ ਪਰਿਵਾਰ ਨੂੰ 10 ਕਿਲੋ ਅਨਾਜ ਹਰ ਮਹੀਨੇ ਦੇਵੇ ਤੇ ਬੇਰੁਜ਼ਗਾਰਾਂ ਨੂੰ ਹਰ ਮਹੀਨੇ ਬੇਰੁਜ਼ਗਾਰੀ ਭੱਤਾ’ ਦੇਵੇ ਅੱਗੇ ਬੋਲਦਿਆਂ ਉਹਨਾਂ ਨੇ ਕੈਪਟਨ ਸਰਕਾਰ ਨੂੰ ਕਿਹਾ ਕੇ ਸਰਕਾਰ ਬਣਨ ਤੋਂ ਪਹਿਲਾ ਜੋ ਲੋਕਾਂ ਨਾਲ ਵਾਦੇ ਕੀਤੇ ਸੀ ਜਿਵੇ ਕੇ ਨਸ਼ੇ ਤੇ ਨਕੇਲ ਕਸਣਾ, ਘਰ ਘਰ ਨੋਕਰੀ ਦੇਣਾ, ਨਜਾਇਜ ਮਾਈਨਿੰਗ, ਆਦਿ ਵਾਦੇ ਜੋ ਕੀਤੇ ਸੀ ਇੱਕ ਵੀ ਵਾਦਾ ਨਹੀਂ ਨਿਭਾਇਆ। ਬਸ ਫਰਕ ਐਨਾ ਪਿਆ ਕੇ ਪਹਿਲਾ ਅਕਾਲੀਆਂ ਨੇ ਲੁਟਿਆ ਤੇ ਹੁਣ ਇਹਨਾਂ ਦੀ ਵਾਰੀ ਹੈ। ਸੋ ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਤੇ ਮਜਦੂਰਾਂ ਦੇ ਨਾਲ ਹੈ ਤੇ ਹਮੇਸ਼ਾ ਹੀ ਨਾਲ ਰਹੇਗੀ।

ਕਾਮਰੇਡ ਸੇਖੋਂ ਦੇ ਉਦਘਾਟਨ ਤੋਂ ਬਾਅਦ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਾ ਸਿੰਘ ਨੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਜਿਸ ਉੱਪਰ ਕੁਝ ਸਾਥੀਆਂ ਦੇ ਆਏ ਸੁਝਾਵਾਂ ਸਮੇਤ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ। ਬਾਅਦ ਵਿਚ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਨੌ ਜ਼ਿਲ੍ਹਾ ਕਮੇਟੀ ਮੈਂਬਰਾਂ ਦਾ ਪੈਨਲ ਸਾਥੀ ਮੇਜਰ ਸਿੰਘ ਭਿੱਖੀਵਿੰਡ ਨੇ ਪੇਸ਼ ਕੀਤਾ। ਜਿਸ ਵਿੱਚ ਕਾਮਰੇਡ ਹੰਸਾ ਸਿੰਘ, ਦਰਸ਼ਨ ਸਿੰਘ, ਮਹਿੰਦਰ ਸਿੰਘ, ਪਾਲ ਸਿੰਘ ਮੱਟੂ, ਬਲਵਿੰਦਰ ਸਿੰਘ, ਸਮੁੰਦਰ ਸਿੰਘ ਅਤੇ ਕਾਮਰੇਡ ਗੁਰਦੀਪ ਸਿੰਘ ਸੰਧੂ ਚੁਣੇ ਗਏ। ਦੋ ਸੀਟਾਂ ਖਾਲੀ ਰੱਖੀਆਂ ਗਈਆਂ, ਕਾਮਰੇਡ ਕੁਲਦੀਪ ਸਿੰਘ ਖੁੰਗਰ ਨੂੰ ਇਨਵਾਇਟੀ ਮੈਂਬਰ ਲਿਆ ਗਿਆ। ਚੁਣੇ ਗਏ ਜ਼ਿਲ੍ਹਾ ਕਮੇਟੀ ਮੈਂਬਰਾਂ ਨੇ ਬਾਅਦ ਵਿਚ ਮੀਟਿੰਗ ਕਰਕੇ ਕਾਮਰੇਡ ਹੰਸਾ ਸਿੰਘ ਨੂੰ ਦੁਬਾਰਾ ਜ਼ਿਲ੍ਹਾ ਸਕੱਤਰ ਚੁਣ ਲਿਆ ਗਿਆ।

Show More

Related Articles

Leave a Reply

Your email address will not be published. Required fields are marked *

Back to top button