ਜ਼ਿਲ੍ਹਾ ਫ਼ਾਜ਼ਿਲਕਾਮਾਲਵਾ
Trending

ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਅਬੋਹਰ ਵਿਖੇ ਮਾਈਕਰੋ ਇਰੀਗੇਸ਼ਨ ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Land and Water Conservation Department organizes Farmer Awareness Camp at Abohar under Micro Irrigation Scheme.

ਅਬੋਹਰ, 29 ਅਕਤੂਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਮੁੱਖ ਭੂਮੀਪਾਲ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਮਾਈਕਰੋ ਇਰੀਗੇਸ਼ਨ ਸਕੀਮ ਤਹਿਤ ਪਰ ਡਰੋਪ ਮੋਰ ਕਰੋਪ ਵਿਸ਼ੇ ਤੇ ਅਧਾਰਤ ਦਫਤਰ ਉਪ ਮੰਡਲ ਭੂਮੀ ਰੱਖਿਆ ਅਫਸਰ ਫਾਜ਼ਿਲਕਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਫੀਏਟ ਅਬੋਹਰ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਭੂਮੀ ਰੱਖਿਆ ਅਫਸਰ ਸ੍ਰੀ ਅਕਸ਼ਿਤ ਕੁਮਾਰ ਮੋਂਗਾ ਨੇ ਦਿੱਤੀ।

ਕੈਂਪ ਦੌਰਾਨ ਭੂਮੀ ਰੱਖਿਆ ਅਫਸਰ ਵੱਲੋਂ ਕਿਸਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਮਾਈਕਰੋ ਇਰੀਗੇਸ਼ਨ ਤਹਿਤ ਮਿਲਣ ਵਾਲੀ ਸਬਸਿਡੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਕਾਸ ਪੂਨੀਆ ਭੂਮੀ ਰੱਖਿਆ ਅਫਸਰ ਅਬੋਹਰ ਨੇ ਮਾਈਕਰੋ ਇਰੀਗੇਸ਼ਨ ਸਕੀਮ ਤਹਿਤ ਅਪਲਾਈ ਕਰਨ ਦੇ ਢੰਗ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਇਸ ਮੌਕੇ ਹਰਮਨਦੀਪ ਸਿੰਘ ਉਪ ਮੰਡਲ ਭੂਮੀ ਰੱਖਿਆ ਅਫਸਰ ਫਾਜ਼ਿਲਕਾ ਨੇ ਤੁਪਕਾ ਸਿੰਚਾਈ ਦੇ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੀਫੇਟ ਦੇ ਇੰਚਾਰਜ ਡਾ. ਰਮੇਸ਼ ਕੁਮਾਰ ਨੇ ਹਾਜ਼ਰ ਹੋਏ ਕਿਸਾਨਾਂ ਨੂੰ ਪਾਣੀ ਦੀ ਬੱਚਤ ਬਾਰੇ ਅਤੇ ਵੱਧ ਤੋਂ ਵੱਧ ਤੁਪਕਾ ਸਿੰਚਾਈ ਅਪਨਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਜੈਨ ਇਰੀਗੇਸ਼ਨ ਦੇ ਨੁਮਾਇੰਦੇ ਸ੍ਰੀ ਪ੍ਰਮੋਦ ਪਾਂਡੇ ਨੇ ਸਿੰਚਾਈ ਸਿਸਟਮ ਦੇ ਰੱਖ ਰਖਾਅ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

ਕੈਂਪ ਵਿੱਚ ਹਾਜ਼ਰ ਹੋਏ ਕਿਸਾਨ ਰਮੇਸ਼ ਨੇ ਆਪਣੇ ਖੇਤਾਂ ਵਿੱਚ ਪਹਿਲਾਂ ਤੋਂ ਲਗਵਾਏ ਡਰਿਪ ਸਿਸਟਮ ਦੇ ਬਾਰੇ ਵਿਚ ਆਪਣਾ ਤਜਰਬਾ ਸਾਂਝਾ ਕੀਤਾ। ਇਸ ਮੌਕੇ ਡਾ ਵਿਨੋਦ ਸਹਾਰਨ, ਸ੍ਰੀ ਪ੍ਰਿਥਵੀ ਰਾਜ ਤੋਂ ਇਲਾਵਾ ਕਿਸਾਨ ਵੀਰ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button