ਮਾਲਵਾ
Trending

ਪੰਜਾਬ ਨੂੰ ਅਪਰਾਧੀਆਂ, ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ ਤੋਂ ਮੁਕਤੀ ਦਿਵਾਵਾਂਗੇ: ਅਰਵਿੰਦ ਕੇਜਰੀਵਾਲ

We will rid Punjab of criminals, corruption and inspectorate rule: Arvind Kejriwal

ਬਠਿੰਡਾ 29 ਅਕਤੂਬਰ (ਬਿਊਰੋ) ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਫੈਲੇ ਭ੍ਰਿਸ਼ਟਾਚਾਰ, ਅਪਰਾਧ ਅਤੇ ਇੰਸਪੈਰਟਰੀ ਅਤੇ ਮਾਫ਼ੀਆ ਰਾਜ ‘ਤੇ ਚੋਟ ਕਰਦਿਆਂ ਐਲਾਨ ਕੀਤਾ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਨੂੰ ਅਪਰਾਧੀਆਂ, ਗੁੰਡਿਆਂ, ਭ੍ਰਿਸ਼ਟਾਚਾਰੀਆਂ ਅਤੇ ਇੰਸਪੈਰਟਰੀ ਰਾਜ ਤੋਂ ਮੁਕਤ ਕਰ ਦਿੱਤਾ ਜਾਵੇਗਾ। ਪਹਿਲੀ ਅਪ੍ਰੈਲ ਤੋਂ ਬਾਅਦ ਹਰ ਵਪਾਰੀ-ਕਾਰੋਬਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ‘ਆਪ’ ਸਰਕਾਰ ਦੀ ਹੋਵੇਗੀ।

ਸ਼ੁੱਕਰਵਾਰ ਨੂੰ ਬਠਿੰਡਾ ‘ਚ ”ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੇਜਰੀਵਾਲ ਦੀ ਗੱਲਬਾਤ” ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਜਿੱਥੇ ਵਪਾਰੀਆਂ-ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਿਆਂ, ਉੱਥੇ ਹੀ ਉਨਾਂ ਨੇ ਕਾਰੋਬਾਰੀਆਂ ਲਈ ਦੋ ਵੱਡੇ ਐਲਾਨ ਕੀਤੇ। ਕੇਜਰੀਵਾਲ ਨੇ ਪਹਿਲਾ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ 1 ਅਪ੍ਰੈਲ 2022 ਤੋਂ ਬਾਅਦ ਹਰ ਵਪਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ (‘ਆਪ’ ਸਰਕਾਰ) ਹੋਵੇਗੀ। ਡਰਨਾ ਛੱਡ ਦੇਵੋ ਅਤੇ ਵਪਾਰ ਅਤੇ ਉਦਯੋਗ ਦੇ ਵਿਕਾਸ ਲਈ ਹੁਣ ਤੋਂ ਯੋਜਨਾਬੰਦੀ ਸ਼ੁਰੂ ਕਰ ਦੇਵੋ।

ਦੂਸਰਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਇੱਕ ਇਮਾਨਦਾਰ ਸਰਕਾਰ ਦੇਵਾਂਗੇ। ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ, ”ਪੰਜਾਬ ਨੇ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ‘ਚ ਸਰਕਾਰ ਬਣਾਉਣ ਦੇ ਬਹੁਤ ਮੌਕੇ ਦਿੱਤੇ ਹਨ, ਪਰ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੋ। ਇੱਕ ਵਾਰ ਮੌਕਾ ਦੇਵੋ ਫਿਰ ਦਿੱਲੀ ਵਾਂਗ ‘ਆਪ’ ਦੀ ਸਰਕਾਰ ਨੂੰ ਕੋਈ ਵੀ ਹਿਲਾ ਨਹੀਂ ਸਕੇਗਾ।

ਇਸ ਮੌਕੇ ਮੰਚ ‘ਤੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ,ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਮੌਜੂਦ ਸਨ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਨਿਭਾਈ।

ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਸਮੁੱਚਾ ਕਾਰੋਬਾਰੀ ਜਗਤ ਪੰਜਾਬ ‘ਚ ਬਣਨ ਵਾਲੀ ‘ਆਪ’ ਦੀ ਇਮਾਨਦਾਰ ਸਰਕਾਰ ‘ਚ ਪਾਰਟਨਰ (ਭਾਗੀਦਾਰ) ਬਣੇ। ਉਨਾਂ ਕਿਹਾ ਕਿ ਅਸੀਂ ਹੋਰਨਾਂ ਪਾਰਟੀਆਂ ਵਾਂਗ ਵਪਾਰੀਆਂ ਕੋਲੋਂ ਪੈਸੇ ਲੈਣ ਨਹੀਂ, ਸਗੋਂ ਸਹਿਯੋਗ ਮੰਗਣ ਅਤੇ ਸਰਕਾਰ ‘ਚ ਹਿੱਸੇਦਾਰ ਬਣਾਉਣ ਆਏ ਹਾਂ, ਕਿਉਂ ਜੋ ਕਿ ਪੰਜਾਬ ਨੂੰ ਵੱਖਰੇ ਤੌਰ ‘ਤੇ ਸਥਾਪਤ ਕਰਨਾ ਹੈ ਅਤੇ ਵਿਕਾਸ ‘ਤੇ ਸਿਖ਼ਰ ‘ਤੇ ਲੈ ਕੇ ਜਾਣਾ ਹੈ।

ਕੇਜਰੀਵਾਲ ਨੇ ਪੰਜਾਬ ‘ਚ ਫੈਲੇ ਅਪਰਾਧ, ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ ਨੂੰ ਪੂਰੀ ਤਰਾਂ ਖ਼ਤਮ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਵਪਾਰੀ ਅਤੇ ਕਾਰੋਬਾਰੀ ਡਰ ਵਿੱਚ ਜੀਅ ਰਹੇ ਹਨ। ਅਜਿਹੇ ਮਾਹੌਲ ਵਿੱਚ ਵਪਾਰ ਕਿਵੇਂ ਤਰੱਕੀ ਕਰੇਗਾ? ਉਲਟਾ ਵਪਾਰੀ ਆਪਣੇ ਵਪਾਰ ਨੂੰ ਸੀਮਤ ਹੀ ਰੱਖਣਾ ਚਾਹੇਗਾ। ਜਦੋਂ ਕਿ ਪੰਜਾਬ ‘ਚ ਲੋੜ ਹੈ ਕਿ ਵਪਾਰ ਤਰੱਕੀ ਕਰੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਇਸ ਲਈ ਪੰਜਾਬ ‘ਚ ਅਪਰਾਧ ਅਤੇ ਭ੍ਰਿਸ਼ਟਾਚਾਰ ਮੁਕਤ ਸੁਰੱਖਿਅਤ ਮਾਹੌਲ ਸਿਰਜਿਆ ਜਾਵੇਗਾ। ਉਨਾਂ ਵਪਾਰੀਆਂ ਨੂੰ ਹੈਰਾਨੀ ਨਾਲ ਪੁੱਛਿਆ ਕਿ ਜੋ-ਜੋ ਟੈਕਸ ਕੀ ਹੈ? ਪੁਲੀਸ ਗੁੰਡਾ ਅਨਸਰਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀ?

ਚੰਨੀ ਸਰਕਾਰ ‘ਤੇ ਤੰਜ ਕਸਦਿਆਂ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਦੀ ਨਕਲ ਕਰਨਾ ਆਸਾਨ ਹੈ, ਪਰ ਅਮਲ ਕਰਨਾ ਮੁਸ਼ਕਿਲ ਹੈ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ‘ਆਪ ਸਰਕਾਰ’ ਦੇ ਕੰਮਾਂ ਨੂੰ ਦੇਖ ਇੰਸਪੈਕਟਰੀ ਰਾਜ ਖ਼ਤਮ ਕਰਨ, ਵਪਾਰੀਆਂ ਨੂੰ ਭਾਗੀਦਾਰ ਬਣਾਉਣ ਅਤੇ ਉਦਯੋਗਾਂ ਨੂੰ ਸਹੂਲਤਾਂ ਦੇਣ ਦਾ ਐਲਾਨ ਤਾਂ ਜ਼ਰੂਰ ਕਰਦੇ ਹਨ, ਪਰ ਅਮਲ ਨਹੀਂ ਕਰਦੇ। ਉਨਾਂ ਦੋਸ਼ ਲਾਇਆ ਕਿ ਚੰਨੀ ਸਰਕਾਰ ਕੋਲ ਨਾ ਚੰਗੀ ਨੀਅਤ ਅਤੇ ਨਾ ਹੀ ਚੰਗੀ ਨੀਤੀ ਹੈ। ਇਸ ਕਾਰਨ ਪੰਜਾਬ ਵਿੱਚ ਕਰੀਬ 2700 ਹੋਟਲ ਬੰਦ ਹੋ ਗਏ ਅਤੇ ਹਜ਼ਾਰਾਂ ਉਦਯੋਗ ਪੰਜਾਬ ਤੋਂ ਬਾਹਰ ਚਲੇ ਗਏ।

ਇਸ ਮੌਕੇ ਕੁਲਤਾਰ ਸਿੰਘ ਸੰਧਵਾਂ, ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਪ੍ਰਿੰਸੀਪਲ ਬੁੱਧਰਾਮ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ, ਜੈ ਸਿੰਘ ਰੋੜੀ, (ਸਾਰੇ ਵਿਧਾਇਕ) ਅਤੇ ਨੀਲ ਗਰਗ, ਗੁਰਜੰਟ ਸਿੰਘ ਸਿਵੀਆ, ਚਰਨਜੀਤ ਸਿੰਘ ਅੱਕਾਂਵਾਲੀ, ਜਗਰੂਪ ਸਿੰਘ ਗਿੱਲ, ਡਾ. ਵਿਜੈ ਸਿੰਗਲਾ, ਮਾਸਟਰ ਜਗਸੀਰ ਸਿੰਘ, ਬਲਕਾਰ ਸਿੰਘ ਸਿੱਧੂ, ਸੁਖਬੀਰ ਸਿੰਘ ਮਾਇਸਰਖਾਨਾ, ਅਨਿਲ ਠਾਕੁਰ, ਨਵਦੀਪ ਸਿੰਘ ਜੀਦਾ, ਅੰਮ੍ਰਿਤ ਗਰਗ ਆਦਿ ਸਥਾਨਕ ਆਗੂਆਂ ਸ਼ਾਮਲ ਸ਼ਨ।

Show More

Related Articles

Leave a Reply

Your email address will not be published.

Back to top button