ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ
Various activities carried out by the Municipal Council Fazilka in collaboration with the Health Department.

ਫਾਜ਼ਿਲਕਾ 29 ਅਕਤੂਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਨਗਰ ਕੋਂਸਲ ਫਾਜਿਲਕਾ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਤਹਿਤ ਫਰਾਈ ਡੇਅ ਨੂੰ ਡਰਾਈ ਡੇਅ ਵਜੋਂ ਮਨਾਉਂਦੇ ਹੋਏ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ।ਇਸ ਦੌਰਾਨ ਆਨੰਦਪੁਰ ਮੁਹੱਲਾ, ਗਾਧੀ ਨਗਰ, ਸ਼ਕਤੀ ਨਗਰ ਅਦਿ ਥਾਵਾਂ `ਤੇ ਡੇਂਗੂ ਮਲੇਰੀਆਂ ਦੇ ਲਾਰਵੇ ਦੀ 2200 ਘਰਾਂ ਦੀ ਚੈਕਿੰਗ ਕੀਤੀ ਗਈ।
ਨਗਰ ਕੋਂਸਲ ਫਾਜ਼ਿਲਕਾ ਤੋਂ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ ਨੇ ਦੱਸਿਆ ਕਿ ਚੈਕਿੰਗ ਕਰਨ `ਤੇ ਡੇਂਗੂ ਦਾ ਲਾਰਵਾ ਮਿਲਣ ਉਪਰੰਤ ਆਨੰਪਪੁਰ ਮੁਹੱਲਾ, ਗਾਂਧੀ ਨਗਰ, ਸ਼ਕਤੀ ਨਗਰ ਵਿਖੇ 4 ਚਲਾਨ ਕੀਤੇ ਗਏ ਜਿਸ ਤਹਿਤ ਹੁਣ ਤੱਕ ਕੁੱਲ 56 ਚਲਾਨ ਕੀਤੇ ਗਏ ਹਨ।ਇਸ ਦੇ ਨਾਲ-ਨਾਲ ਸਿਹਤ ਵਿਭਾਗ ਨਾਲ ਮਿਲ ਕੇ ਬੱਸ ਸਟੇਂਡ ਵਿਖੇ ਡੇਂਗੂ/ਮਲੇਰੀਆਂ ਜਾਗਰੂਕਤਾ ਸਬੰਧੀ ਸੈਮੀਨਾਰ ਲਗਾਇਆ ਗਿਆ।
ਡੇਂਗੂ/ਮਲੇਰੀਆ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡੇਂਗੂ/ਮਲੇਰੀਆ ਬਚਾਅ ਸਬੰਧੀ ਲਗਭਗ 500 ਦੇ ਕਰੀਬ ਪੰਫਲੇਟ ਵੰਡੇ ਗਏ ਅਤੇ ਬੱਸ ਅੱਡੇ ਦੇ ਅੰਦਰ ਅਤੇ ਬੱਸਾ ਤੇ ਪੰਫਲੇਟ ਲਗਾਏ ਗਏ ਤਾਂ ਜ਼ੋ ਸਫਰ ਕਰਨ ਵਾਲੇ ਲੋਕਾਂ ਡੇਂਗੂ ਮਲੇਰੀਆ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਨਗਰ ਕੋਂਸਲ ਵੱਲੋ ਗਤੀਵਿਧੀ ਕਰਦੇ ਹੋਏ ਵਾਰਡ ਵਾਈਜ ਸ਼ਡਿਉਲ ਬਣਾ ਕੇ ਸ਼ਹਿਰ ਵਿੱਚ ਲਗਾਤਾਰ ਫੋਗਿੰਗ ਕਰਵਾਈ ਜਾ ਰਹੀ ਹੈ।ਇਸ ਤੋਂ ਇਲਾਵਾ ਰਾਧਾ ਸੁਆਮੀ ਕਲੋਨੀ, ਸ਼ਾਹ ਪੈਲੇਸ ਦੇ ਸਾਹਮਣੇ, ਰਿਧੀ ਸਿਧੀ ਮਾਰਬਲ ਦੇ ਸਾਹਮਣੇ ਵਾਲੀਆਂ ਗਲੀਆਂ ਅਤੇ ਸ਼ਹਿਰ ਦੇ ਬਰਸਾਤੀ ਨਾਲੇਆ ਤੇ ਫੋਗਿੰਗ ਅਤੇ ਸਾਫ ਸਫਾਈ ਕਰਵਾਈ ਗਈ। ਇਸ ਮੋਕੇ ਸਿਹਤ ਵਿਭਾਗ ਤੋਂ ਡਾ: ਮੁਨੀਤਾ, ਸੁਰਿੰਦਰ ਮਕੱੜ, ਸਵਰਨ ਸਿੰਘ, ਰਵਿੰਦਰ ਸ਼ਰਮਾਂ ਅਤੇ ਮੋਟੀਵੇਟਰ ਸੰਨੀ ਕੁਮਾਰ ਹਾਜਰ ਸਨ।