ਦਿਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਿਟੀ ਹਾਰਟ ਸਕੂਲ ‘ਚ ਕਰਵਾਇਆ ਗਿਆ ਪ੍ਰੋਗਰਾਮ
Programs conducted at City Heart School dedicated to the celebration of Diwali.

ਬਜੁਰਗਾਂ ਦੇ ਜਨਮ ਦਿਨ ਤੇ ਕੇਕ ਕੱਟ ਕੇ ਨਿਵੇਕਲੇ ਢੰਗ ਨਾਲ ਕੀਤੀ ਗਈ ਪ੍ਰੋਗਰਾਮ ਦੀ ਸ਼ੁਰੂਆਤ
ਫਿਰੋਜ਼ਪੁਰ 31 ਅਕਤੂਬਰ (ਅਸ਼ੋਕ ਭਾਰਦਵਾਜ) ਮਮਦੋਟ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰਾਮ ਪ੍ਰਤਾਪ ਸ਼ਰਮਾ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਸੀਨੀਅਰ ਸੰਕੈਡਰੀ ਸਕੂਲ ਸਿਟੀ ਹਾਰਟ ਮਮਦੋਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਬੱਚਿਆ ਵੱਲੋ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਬਜ਼ੁਰਗਾ ਨੂੰ ਸਮਰਪਿਤ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।
ਪ੍ਰੋਗਰਾਮ ਮੌਕੇ ਜਿੱਥੇ ਨੰਨੇ-ਮੁੰਨੇ ਬੱਚਿਆ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ, ਉਥੇ ਹੀ ਬੱਚਿਆ ਵੱਲੋਂ ਅਲੱਗ-ਅਲੱਗ ਪ੍ਰਕਾਰ ਦੀਆਂ ਖੇਡਾਂ ਦੇ ਸਟਾਲ ਵੀ ਲਗਾਏ ਗਏ। ਨਵੀ ਪੀੜੀ ਨੂੰ ਪੁਰਾਤਨ ਵਿਰਸੇ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੁਰਾਤਨ ਵਿਰਸੇ ਦੀਆਂ ਵਸਤੂਆ ਦੀ ਨੁਮਾਇਸ਼ ਲਗਾ ਕੇ ਪੰਜਾਬੀ ਵਿਰਸੇ ਬਾਰੇ ਬੱਚਿਆ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਬੱਚਿਆ ਨੂੰ ਸੰਬੋਧਨ ਕਰਦਿਆ ਪ੍ਰਿੰਸੀਪਲ ਮੈਡਮ ਰਜਨੀ ਸ਼ਰਮਾ ਵਲੋਂ ਬੱਚਿਆਂ ਨੂੰ ਦੀਵਾਲੀ ਮੋਕੇ ਪਟਾਕੇ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਹਮੇਸ਼ਾ ਹੀ ਰੁੱਖ ਲਗਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਅਤੇ ਦੀਵਾਲੀ ਕਿਉ ਮਨਾਈ ਜਾਂਦੀ ਹੈ ਉਸ ਬਾਰੇ ਬੱਚਿਆਂ ਨੂੰ ਦੱਸਿਆ ਗਿਆ। ਪ੍ਰੋਗਰਾਮ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਦੇ ਦਾਦੀ ਦਾਦੇ ਦਾ ਜਨਮਦਿਨ ਸੀ, ਉਨ੍ਹਾ ਬਜ਼ੁਰਗਾਂ ਦਾ ਜਨਮ ਦਿਨ ਸਕੂਲ ਦੇ ਸਮੂਹ ਸਟਾਫ ਵੱਲੋਂ ਕੇਕ ਕੱਟ ਕੇ ਮਨਾਇਆ ਗਿਆ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਤੇ ਹੋਰ ਨਾਮਵਾਰ ਸ਼ਖਸੀਅਤਾਂ ਨੂੰ ਸਮੂਹ ਸਕੂਲ ਸਟਾਫ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।