ਮਾਲਵਾ

ਟ੍ਰਾਈਡੈਟ ਗਰੁੱਪ ਵੱਲੋ ‘ਜਨ ਹਿਤ ਕੇ ਲੀਏ ਆਕਸੀਜਨ’ ਬੈਨਰ ਹੇਠ ‘102 ਕੰਸੈਨਟਰੇਟਰਜ’ ਵੱਖ-ਵੱਖ ਜ਼ਿਲਿਆਂ ਨੂੰ ਕੀਤੇ ਭੇਂਟ

Trident Group donates '102 Concentrators' to various districts under the banner 'Oxygen for Public Benefit'.

ਬਰਨਾਲਾ, 2 ਨਵੰਬਰ (ਜਗਸੀਰ ਸਿੰਘ) ਟ੍ਰਾਈਡੈਂਟ ਗਰੁੱਪ ਇਸ ਕੋਰੋਨਾ ਕਾਲ ਦੀ ਔਖੀ ਘੜੀ ਵਿਚ ਪੰਜਾਬ ਦੇ ਲੋਕਾਂ ਲਈ ਮਸੀਹਾ ਬਣਕੇ ਸਾਹਮਣੇ ਆਇਆ ਹੈ। ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਧੌਲਾ ਟ੍ਰਾਈਡੈਂਟ ਕੰਪਲੈਕਸ ਵਿਚ ‘ਜਨ ਹਿਤ ਕੇ ਲੀਏ ਆਕਸੀਜਨ’ ਦੇ ਬੈਨਰ ਹੇਠਾਂ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਸਨ। ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਨੂੰ ਡੇਢ ਸੌ ਕੰਸੈਨਟਰੇਟਰਜ ਭੇਂਟ ਕੀਤੇ ਗਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਡਿਪਟੀ ਕਮਿਸ਼ਨਰ ਅਤੇ ਟ੍ਰਾਈਡੈਂਟ ਦੇ ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ ਨੇ ਕੋਰੋਨਾ ਦੀ ਦੂਸਰੀ ਲਹਿਰ ਵਿਚ ਆਕਸੀਜਨ ਦੀ ਕਮੀ ਨਾਲ ਸੈਂਕੜੇ ਲੋਕਾਂ ਨੇ ਜਾਨ ਗੁਆ ਦਿਤੀ ਸੀ। ਬੇਸ਼ੱਕ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਵਾਪਰੀਆਂ। ਪਰ ਦੇਸ਼ ਦੇ ਬਾਹਰਲੇ ਸੂਬਿਆਂ ਵਿਚ ਆਕਸੀਜਨ ਦੀ ਕਮੀ ਨਾਲ ਕਈ ਜਾਨਾਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਸਮੇਂ ਵੀ ਪਦਮਸ੍ਰੀ ਰਜਿੰਦਰ ਗੁਪਤਾ ਨੇ 102 ਕੰਸੈਨਟਰੇਟਰਜ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨੂੰ ਭੇਂਟ ਕੀਤੇ ਸਨ।

ਸ. ਸਿੱਧੂ ਨੇ ਕਿਹਾ ਕਿ ਮਹਿਰਾਂ ਵਲੋਂ ਕੋਰੋਨਾਂ ਦੀ ਤੀਸਰੀ ਲਹਿਰ ਦੇਸ਼ ਵਿਚ ਆਉਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੱਬ ਨਾ ਕਰੇ ਦੇਸ਼ ਵਿਚ ਕੋਰੋਨਾ ਦੀ ਤੀਸਰੀ ਲਹਿਰ ਆਵੇ। ਪਰ ਇਸ ਤੋਂ ਬਚਾਓ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।

ਇਸ ਮੌਕੇ ਮੁੱਖ ਮਹਿਮਾਨ ਡੀ.ਸੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਟ੍ਰਾਈਡੈਂਟ ਗਰੁੱਪ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨੂੰ ਕੰਸੈਨਟਰੇਟਰਜ ਭੇਂਟ ਕਰ ਰਿਹਾ ਹੈ। ਜਿਲ੍ਹਾ ਬਰਨਾਲਾ ਨੂੰ ਵੀ ਅੱਜ 10 ਕੰਸੈਨਟਰੇਟਰਜ ਭੇਂਟ ਕੀਤੇ ਗਏ ਹਨ। ਇਸ ਮੌਕੇ ਸਮਾਗਮ ਵਿਚ ਹਾਜ਼ਿਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ। ਸਾਨੂੰ ਵਿਗਿਆਨ ਵੱਲ ਵਧਣਾ ਚਾਹੀਦਾ ਹੈ, ਤਾਂ ਕਿ ਜਿਸ ਤਰ੍ਹਾਂ ਦੂਸਰੀ ਲਹਿਰ ਵਿਚ ਕੋਰੋਨਾ ਕਾਰਨ ਲੱਖਾਂ ਜਾਨਾਂ ਚਲੀਆਂ ਗਈਆਂ ਸਨ, ਹੁਣ ਮਰੀਜਾਂ ਦੀਆਂ ਜਾਨਾਂ ਨਾ ਜਾਣ।

ਅੱਜ ਦੇ ਸਮਾਗਮ ਦੌਰਾਨ ਬਰਨਾਲਾ ਜਿਲ੍ਹੇ ਨੂੰ 10, ਫਾਜਿਲਕਾ ਨੂੰ 15, ਫਿਰੋਜਪੁਰ ਜਿਲ੍ਹੇ ਨੂੰ 20, ਲੁਧਿਆਣਾ ਨੂੰ 25, ਮੋਗਾ ਨੂੰ 15, ਮੁਕਤਸਰ ਸਾਹਿਬ ਨੂੰ 20, ਪਟਿਆਲਾ ਨੂੰ 15, ਸੰਗਰੂਰ ਨੂੰ 15 ਅਤੇ ਮਾਲੇਰਕੋਟਲਾ ਜਿਲ੍ਹੇ ਨੂੰ 15 ਕੰਸੈਨਟਰੇਟਰਜ ਭੇਂਟ ਕੀਤੇ ਗਏ। ਜਿਹਨਾਂ ਦੀ ਕੁੱਲ ਕੀਮਤ 90 ਲੱਖ ਰੁਪਏ ਹੈ। ਇਸ ਮੌਕੇ ਤੇ ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ ਵੀ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button