ਜ਼ਿਲ੍ਹਾ ਫ਼ਾਜ਼ਿਲਕਾਮਾਲਵਾ

ਨਗਰ ਨਿਗਮ ਅਬੋਹਰ ਅਧੀਨ 1200 ਦੇ ਕਰੀਬ ਲੋਕਾਂ ਨੂੰ ਮਿਲੇਗਾ ਮਾਲਕਾਨਾ ਹੱਕ

About 1200 people will get property rights under Municipal Corporation Abohar.

ਪ੍ਰੋਪਰਾਈਟਰੀ ਰਾਈਟਸ ਸਰਟੀਫਿਕੇਟ ਵੰਡ ਦੀ ਕੀਤੀ ਸ਼ੁਰੂਆਤ

ਅਬੋਹਰ, 2 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਮੁੱਖ ਮੰਤਰੀ ਪੰਜਾਬ ਚਰਨ ਸਿੰਘ ਚੰਨੀ ਵੱਲੋਂ ਕਈ ਕਈ ਸਾਲਾਂ ਤੋਂ ਸਲਮ ਕਲੋਨੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਲਈ ਸ਼ੁਰੂ ਕੀਤੇ ਸਲਮ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਬਸੇਰਾ ਪ੍ਰੋਜੈਕਟ ਚਲਾਇਆ ਗਿਆ ਹੈ। ਇਸ ਪ੍ਰੋਜੈਕਟ ਤਹਿਤ ਨਗਰ ਨਿਗਮ ਅਬੋਹਰ ਅਧੀਨ 1200 ਦੇ ਕਰੀਬ ਲੋਕਾਂ ਨੂੰ ਮਾਲਕਾਨਾ ਹੱਕ ਦਾ ਲਾਭ ਦਿੱਤਾ ਜਾਵੇਗਾ ਜਿਸ ਦੀ ਰਸਮੀ ਸ਼ੁਰੂਆਤ ਅੱਜ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼, ਸੀਨੀਅਰ ਕਾਂਗਰਸੀ ਆਗੂ ਸੰਦੀਪ ਜਾਖੜ ਅਤੇ ਨਗਰ ਨਿਗਮ ਮੇਅਰ ਵਿਮਲ ਠਠੱਈ ਨੇ ਕੁਝ ਲੋਕਾਂ ਨੂੰ ਇਸ ਪ੍ਰੋਜੈਕਟ ਤਹਿਤ ਸਰਟੀਫਿਕੇਟ ਵੰਡ ਕੇ ਕੀਤੀ।

ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਪ੍ਰੋਪਰਾਈਟਰੀ ਰਾਈਟਸ ਸਰਟੀਫਿਕੇਟ ਦੇਣ ਦਾ ਮੰਤਵ ਸਲਮ ਏਰੀਆ ਵਾਲੇ ਵਿਅਕਤੀ ਜ਼ੋ ਪਿਛਲੇ ਕਈ ਸਾਲਾਂ ਤੋਂ ਬਿਨ੍ਹਾਂ ਮਾਲਕਾਨਾਂ ਹੱਕ ਦੇ ਰਹਿ ਰਹੇ ਸੀ ਉਹ ਹੁਣ ਬੇਚਿੰਤ ਆਪਣੀ ਥਾਂ ’ਤੇ ਮਾਲਕ ਹੋਣਗੇ। ਉਨ੍ਹਾਂ ਦੱਸਿਆ ਕਿ ਸੰਤ ਨਗਰੀ, ਇੰਦਰਾ ਨਗਰੀ ਜੋਕਿ ਕਾਰਪੋਰੇਸ਼ਨ ਏਰੀਆ ਅਧੀਨ ਆਉਂਦੀ ਹੈ ਇਥੋਂ ਦੇ ਲੋਕਾਂ ਨੂੰ ਵੀ ਮਾਲਕਾਨਾ ਹੱਕ ਦਿੱਤਾ ਜਾਵੇਗਾ।

ਸ਼੍ਰੀ ਕਪਲਿਸ਼ ਨੇ ਦੱਸਿਆ ਕਿ ਮਾਲਕਾਨਾ ਹੱਕ ਨਾ ਹੋਣ ਕਰਕੇ ਲੋਕਾਂ ਨੂੰ ਕੋਈ ਸਵੈ ਰੋਜ਼ਗਾਰ ਦਾ ਕਾਰੋਬਾਰ ਕਰਨ ਲਈ ਲੋਨ ਦੀ ਸੁਵਿਧਾ ਪ੍ਰਾਪਤ ਨਹੀਂ ਹੁੰਦੀ ਸੀ ਹੁਣ ਲੋਨ ਦੀ ਸਹੂਲਤ ਮਿਲ ਸਕੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਸ ਕੋਲ ਆਪਣਾ ਘਰ ਹੋਵੇ ਭਾਵੇਂ ਥੋੜੀ ਜਗ੍ਹਾਂ ਹੋਵੇ ਪਰ ਆਪਣਾ ਜ਼ਰੂਰ ਹੋਵੇ ਜਿਸ ਨਾਲ ਉਹ ਆਪਣਾ ਰਹਿਣ-ਸਹਿਣ ਸੁਖਾਵੇਂ ਢੰਗ ਨਾਲ ਵਤੀਤ ਕਰਦਾ ਹੈ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਹਰੇਕ ਵਰਗ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਲਮ ਏਰੀਆ ਦੇ ਲੋਕਾਂ ਵਾਸਤੇ ਬਸੇਰੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਉਥੇ ਬਿਜਲੀ ਬਿਲਾਂ ਦੇ ਰੇਟ ਵੀ ਘਟਾਉਣੇ ਸਰਕਾਰ ਦੇ ਇਤਿਹਾਸਕ ਫੈਸਲੇ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਦੇ ਮਨਜੁਰਸ਼ੁਦਾ ਲੋਡ ਵਾਲੇ ਖਪਤਕਾਰਾਂ ਦੇ ਬਕਾਏ ਬਿਲ ਮੁਆਫ ਕਰਨ ਅਤੇ ਪਾਣੀ ਅਤੇ ਸੀਵਰੇਜ਼ ਦੇ ਬਿਲ ਦੀ ਲਾਗਤ ’ਚ ਕਮੀ ਕੀਤੀ ਗਈ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਵਿਮਲ ਠਠਈ ਨੇ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਂਘਾ ਕੀਤੀ ਅਤੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਕਿਹਾ। ਇਸ ਦੌਰਾਨ ਕਾਰਪੋਰੇਸ਼ਨ ਦੇ ਸਮੂਹ ਐਮ.ਸੀ. ਅਤੇ ਇਲਾਕਾ ਵਾਸੀ ਮੌਜੂਦ ਸਨ।

Show More

Related Articles

Leave a Reply

Your email address will not be published.

Back to top button