ਬੀ.ਐਸ.ਐਫ. ਦੀ 60ਵੀਂ ਬਟਾਲੀਅਨ ਨੇ ਮਨਾਇਆ “34ਵਾਂ ਸਥਾਪਨਾ ਦਿਵਸ”
BSF 60th Battalion celebrates "34th Establishment Day"

ਫਾਜ਼ਿਕਲਾ, 2 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਦੇਸ਼ ਦੀ ਸੁਰੱਖਿਆ ਦੀ ਪਹਿਲੀ ਕਤਾਰ ਮੰਨੀ ਜਾਣ ਵਾਲੀ ਬੀ.ਐਸ.ਐਫ. ਦੀ 60ਵੀਂ ਬਟਾਲੀਅਨ ਨੇ ਫਾਜ਼ਿਲਕਾ ਦੇ ਰਾਮਪੁਰਾ ਸਥਿਤ ਹੈਡਕਵਾਟਰ ’ਚ ਆਪਣਾ 34ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਬੀ.ਐਸ.ਐਫ. ਦੀ 66ਵੀਂ ਬਟਾਲੀਅਨ ਦੇ ਕਮਾਂਡੈਂਟ ਦਿਨੇਸ਼ ਕੁਮਾਰ ਅਤੇ ਬੀ.ਐਸ.ਐਫ. ਦੀ ਬਾਵਾ ਪ੍ਰਧਾਨ ਰਾਣੀ ਸਿੰਘ ਨੇ ਕੀਤੀ।
ਇਸ ਮੌਕੇ ਵੇਦ ਪ੍ਰਕਾਸ਼ ਬਾਡੋਲਾ ਡੀ.ਆਈ.ਜੀ. ਅਬੋਹਰ ਰੇਂਜ਼, ਅਸ਼ਵਨੀ ਜੱਗੀ, ਜਗਲੂਨ ਸਿੰਗਸਾਨ, ਮਯੰਕ ਦ੍ਰਿਵੇਦੀ, ਉਜਵਲ ਕੁਮਾਰ (ਸਾਰੇ ਕਮਾਂਡੈਂਟ), ਸ਼ਹਿਰ ਦੇ ਪ੍ਰਸ਼ਾਸਨਿਕ ਅਤੇ ਨਿਆਇਕ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਬੀ.ਐਸ.ਐਫ. ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਪਰਿਵਾਰਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।
ਜਿਕਰਯੋਗ ਹੈ ਕਿ ਬੀ.ਐਸ.ਐਫ. ਸਰਹੱਦ ਦੀ ਰਖਿਆ ਦੇ ਨਾਲ-ਨਾਲ ਸਮਾਜ ਸੇਵੀ ਪ੍ਰੋਗਰਾਮ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮਾਂ ’ਚ ਵੀ ਅੱਗੇ ਰਹਿੰਦੀ ਹੈ। ਇਸ ਦੀ ਮਿਸਾਲ ਉਸ ਸਮੇ ਦੇਖਣ ਨੂੰ ਮਿਲੀ ਜਦੋਂ ਬੀ.ਐਸ.ਐਫ. ਦੇ ਅਧਿਕਾਰੀਆਂ, ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਦੀਆਂ ਪ੍ਰਦੇਸ਼ਕ ਭਾਸ਼ਾਵਾਂ ’ਚ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਪੰਜਾਬੀ ਗਿੱਧੇ ਦੀ ਪੇਸ਼ਕਸ਼ ਤੇ ਤਾੜੀਆਂ ਦੀ ਗੜਗੜਾਹਟ ਨਾਲ ਸਾਰਾ ਆਕਾਸ਼ ਗੂੰਜ ਉਠਿਆ।
ਇਸ ਮੌਕੇ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ, ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਨਾਗਪਾਲ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਸ਼ਵਨੀ ਸੇਠੀ ਨੇ ਬੀ.ਐਸ.ਐਫ਼. ਅਧਿਕਾਰੀਆਂ ਅਤੇ ਜਵਾਨਾਂ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ।