ਜ਼ਿਲ੍ਹਾ ਫ਼ਾਜ਼ਿਲਕਾਮਾਲਵਾ

PSU ਨੇ 1984 ‘ਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ

Punjab Students Union protests to punish the perpetrators of 1984 Sikh genocide and bring justice to the victims.

ਐਮ.ਆਰ ਸਰਕਾਰੀ ਕਾਲਜ ਫਾਜ਼ਿਲਕਾ ਦੇ ਗੇਟ ਅੱਗੇ ਬੈਨਰ ਪਕੜ ਕੀਤਾ ਪ੍ਰਦਰਸ਼ਨ

ਫਾਜ਼ਿਲਕਾ, 3 ਨਵੰਬਰ: ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਐਮ.ਆਰ ਸਰਕਾਰੀ ਕਾਲਜ ਫਾਜਲਿਕਾ ਵਿਖੇ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਨੀਰਜ ਅਤੇ ਪ੍ਰਵੀਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕਤਲੇਆਮ ਨੂੰ ਪੂਰੇ 37 ਸਾਲ ਬੀਤਣ ਦੇ ਬਾਵਜੂਦ ਵੀ ਇਸ ਦੇ ਦੋਸ਼ੀ ਖੁਲੇਆਮ ਘੁੰਮ ਰਹੇ ਹਨ। 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦਾ ਕਾਰਨ ਪੂਰੀ ਪੰਜਾਬੀ ਕੌਮ ਨੂੰ ਮੰਨ ਕੇ ਫਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਹਜਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ ਅਤੇ ਸੱਤਾ ਤੇ ਕਾਬਜ ਰਹਿਣ ਲਈ ਲੋਕਾਂ ਵਿੱਚ ਧਾਰਮਿਕ ਵੰਡੀਆਂ ਪਾਈਆਂ।

ਆਗੂਆਂ ਨੇ ਕਿਹਾ ਕਿ ਰਾਜ ਕਰਨ ਵਾਲੀ ਹਕੂਮਤ ਭਾਵੇਂ ਕੋਈ ਵੀ ਪਾਰਟੀ ਹੋਵੇ ਓਹ ਹਮੇਸਾ ਹੀ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਕਤਲੇਆਮ ਕਰਾਉਂਦੇ ਆਏ ਹਨ। 1984 ਵਿੱਚ ਦਿੱਲੀ ਦੇ ਕੋਨੇ ਕੋਨੇ ਵਿੱਚ ਹਜਾਰਾਂ ਸਿੱਖਾਂ ਦਾ ਬੜੀ ਬੇਰਹਿਮੀ ਨਾਲ ਕਤਲ ਹੋਇਆ,ਔਰਤਾਂ ਦੀ ਬੇਪਤੀ ਕੀਤੀ। 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਕਾਂਗਰਸ ਨੇ ਪੂਰੇ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ।

ਆਗੂ ਨੀਰਜ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਦੇ ਮੁਤਾਬਕ 3350 ਅਤੇ ਸਿੱਖਾਂ ਦੇ ਸਰਵੇਖਣ ਅਨੁਸਾਰ 8000-17000 ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਸੀ। ਪਰ ਦੋਸ਼ੀ ਅਜੇ ਤੱਕ ਕਾਂਗਰਸ ਦੀ ਸ਼ਹਿ ਤੇ ਸ਼ਰੇਆਮ ਘੁੰਮਦੇ ਫਿਰਦੇ ਹਨ। ਇਸ ਮੌਕੇ ਪੀ.ਐਸ.ਯੂ ਦੇ ਆਗੂ ਅਨੀਤਾ, ਨੇਹਾ ਅਤੇ ਅਨੁਪਮਾ ਨੇ ਦੱਸਿਆ ਕਿ 84 ਦੇ ਕਤਲੇਆਮ ਨੇ ਸਿੱਖਾਂ ਦੀਆਂ ਕਈ ਪੀੜੀਆਂ ਤਬਾਹ ਕਰ ਦਿੱਤੀਆਂ, ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ, ਪਰ ਗੂੰਗੀ ਬੋਲੀ ਅਖੌਤੀ ਨਿਆਂਇਕ ਪ੍ਰਣਾਲੀ ਖਾਮੋਸ਼ ਹੈ। ਘੱਟ ਗਿਣਤੀਆਂ ਪ੍ਰਤੀ ਕਾਂਗਰਸ, ਭਾਜਪਾ ਦਾ ਨਜਰੀਆ ਇੱਕ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਹੁਣ ਵੀ ਮੁਸਲਿਮ ਬਸਤੀਆਂ ਸਾੜੀਆਂ ਜਾ ਰਹੀਆਂ ਹਨ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਮ ‘ਤੇ ਉਕਸਾਅ ਕੇ ਉਜਾੜੇ ਵੱਲ ਧੱਕਿਆ ਜਾ ਰਿਹਾ ਹੈ।

ਆਗੂ ਪ੍ਰਵੀਨ ਕੌਰ ਨੇ ਕਿਹਾ ਕਿ ਮੌਜੂਦਾ ਘਟਨਾਵਾਂ ਜਰੀਏ ਪੂਰੀ ਦੁਨੀਆਂ ਸਾਹਮਣੇ ਸਿੱਖ ਨੂੰ ਅੱਤਵਾਦੀ, ਜਨੂੰਨੀ, ਖਾਲਿਸਤਾਨੀ ਬਣਾ ਕੇ ਸਿੱਖ ਲਈ ਇੱਕ ਸ਼ਾਂਤੀ ਪਸੰਦ ਇਨਸਾਨ ਦੇ ਤੌਰ ‘ਤੇ ਸਾਧਾਰਨ ਜਿੰਦਗੀ ਜਿਉਣ ਦੀ ਹਰ ਸੰਭਾਵਨਾ ਖਤਮ ਕੀਤੀ ਜਾ ਰਹੀ ਹੈ ਤਾਂ ਕਿ ਹਲਾਤਾਂ ਤੋਂ ਬਦਜਨ ਸਿੱਖਾਂ ਉਪਰ ਰਾਜ ਸੱਤਾ ਦਾ ਤਸ਼ੱਦਦ ਢਾਹੁਣ ਲਈ ਜਮੀਨ ਤਿਆਰ ਹੋ ਜਾਵੇ। ਸਿੱਖਾਂ ਦੇ ਜਖਮ ਹਰੇ ਕਰਨ ਲਈ ਅੱਜ ਵੀ ਸਾਰੀਆਂ ਸਿਆਸੀ ਪਾਰਟੀਆਂ ਅਕਾਲੀ, ਕਾਂਗਰਸ, ਆਪ, ਅਦਾਲਤਾਂ, ਪੁਲਿਸ ਇੱਕ ਟੀਮ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਲੋਕਾਂ ਦੇ ਵਿਰੋਧ ਕਰਕੇ ਸਿਰਫ ਇਕ ਮੁਲਜ਼ਮ ਨੂੰ ਹੀ ਸਜਾ ਮਿਲੀ ਹੈ। ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਹੁਣ ਕਾਂਗਰਸ ਵਿੱਚ ਸਾਮਿਲ ਕਰਕੇ ਪੀੜਤਾਂ ਦੇ ਜਖ਼ਮਾਂ ਤੇ ਨਮਕ ਛਿਡਕਿਆ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਅਮਰਜੀਤ, ਸੁਨੀਲ, ਬਲਵਿੰਦਰ, ਪਰਮਜੀਤ ਕੌਰ, ਕਮਲਜੀਤ ਕੌਰ, ਨਵਦੀਪ, ਸਿੰਦਰ ਸੈਣੀਆਂ, ਲਵਪ੍ਰੀਤ, ਅਮਨਪ੍ਰੀਤ ਆਦਿ ਵਿਦਿਆਰਥੀ ਸ਼ਾਮਲ ਹੋਏ।

Show More

Related Articles

Leave a Reply

Your email address will not be published. Required fields are marked *

Back to top button