ਜ਼ਿਲ੍ਹਾ ਫ਼ਾਜ਼ਿਲਕਾਮਾਲਵਾ

ਬਿਜਲੀ ਨਿਗਮ ਦੀ ਫਾਜਿ਼ਲਕਾ ਡਵੀਜਨ ‘ਚ 152 ਲੱਖ ਦੇ ਬਿਜਲੀ ਬਕਾਏ ਹੋਏ ਮੁਆਫ਼: ਵਿਧਾਇਕ ਘੁਬਾਇਆ

152 lakh electricity arrears forgiven in Fazilka division of power corporation: MLA Ghubaya

ਪੰਜਾਬ ਸਰਕਾਰ ਦੇ ਫੈਸਲੇ ਨੇ ਬਿਜਲੀ ਉਪਭੋਗਤਾਵਾਂ ਨੂੰ ਦਿੱਤੀ ਵੱਡੀ ਰਾਹਤ: ਫਾਜ਼ਿਲਕਾ ਵਿਧਾਇਕ

ਫਾਜਿ਼ਲਕਾ, 10 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਬਿਜਲੀ ਦੇ ਬਕਾਏ ਦੇ ਬਿੱਲ ਮੁਆਫ ਕਰਨ ਦੇ ਐਲਾਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਫਾਜਿ਼ਲਕਾ ਜਿ਼ਲ੍ਹੇ ਅਧੀਨ ਪੰਜਾਬ ਰਾਜ ਬਿਜਲੀ ਨਿਗਮ ਦੀ ਫਾਜਿ਼ਲਕਾ ਡਵੀਜਨ ਵਿਚ ਹੀ ਹੁਣ ਤੱਕ 2302 ਉਪਭੋਗਤਾਵਾਂ ਦੇ 152.10 ਲੱਖ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਲਾਧੂਕਾ ਵਿਖੇ ਦੌਰੇ ਦੌਰਾਨ ਦਿੱਤੀ ਹੈ।

ਸ. ਘੁਬਾਇਆ ਨੇ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਵੱਡੇ ਪੱਧਰ ਤੇ ਲੋਕਾਂ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦਰਾਂ ਜਿਆਦਾ ਹੋਣ ਕਾਰਨ ਅਤੇ ਪਿੱਛਲੇ ਸਾਲ ਕਰੋਨਾ ਕਾਰਨ ਲੱਗੇ ਲਾਕਡਾਉਨ ਕਾਰਨ ਲੋਕਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਸੀ। ਜਿਸ ਕਾਰਨ ਕਾਫੀ ਸਾਰੇ ਲੋਕਾਂ ਦੇ ਬਿੱਲ ਸਮੇਂ ਸਿਰ ਨਹੀਂ ਭਰੇ ਗਏ ਸਨ। ਇਸ ਕਾਰਨ ਲੋਕਾਂ ਦੀ ਮੁਸਕਿਲ ਨੂੰ ਧਿਆਨ ਵਿਚ ਰੱਖਦਿਆਂ ਸੂਬਾ ਸਰਕਾਰ ਨੇ 2 ਕਿਲੋਵਾਟ ਤੋਂ ਘੱਟ ਲੋਡ ਵਾਲੇ ਉਪਭੋਗਤਾਵਾਂ ਦੇ ਬਕਾਇਆ ਬਿੱਲ ਮੁਆਫ ਕਰਨ ਦਾ ਫੈਸਲਾ ਕੀਤਾ ਸੀ।

ਵਿਧਾਇਕ ਘੁਬਾਇਆ ਨੇ ਦੱਸਿਆ ਕਿ ਇਸ ਸਬੰਧੀ ਫਾਜਿ਼ਲਕਾ ਡਵੀਜਨ ਅਧੀਨ ਫਾਜਿ਼ਲਕਾ ਸ਼ਹਿਰ ਵਿਚ 517 ਉਪਭੋਗਤਾਵਾਂ ਦੇ 60.85 ਲੱਖ, ਸਬ ਅਰਬਨ ਸਬ ਡਵੀਜਨ ਵਿਚ 530 ਉਪਭੋਗਤਾਵਾਂ ਦੇ 22.11 ਲੱਖ, ਲਾਧੂਕਾ ਸਬ ਡਵੀਜਨ ਵਿਚ 645 ਉਪਭੋਗਤਾਵਾਂ ਦੇ 39.89 ਲੱਖ ਅਤੇ ਖੂਈਖੇੜਾ ਸਬ ਡਵੀਜਨ ਵਿਚ 610 ਉਪਭੋਗਤਾਵਾਂ ਦੇ 29.25 ਲੱਖ ਦੇ ਬਿੱਲਾਂ ਦੇ ਬਕਾਏ ਇਸ ਤੋਂ ਪਹਿਲਾਂ ਮੁਆਫ ਕੀਤੇ ਜਾ ਚੁੱਕੇ ਹਨ।

ਵਿਧਾਇਕ ਘੁਬਾਇਆਂ ਨੇ ਦੱਸਿਆ ਕਿ ਇਸ ਲਈ ਬਿਜਲੀ ਨਿਗਮ ਨੂੰ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ, ਕਿ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰਵਾਏ ਜਾਣ। ਜਿੰਨ੍ਹਾਂ ਲੋਕਾਂ ਦੇ ਬਕਾਏ ਖੜੇ ਹਨ, ਉਨ੍ਹਾਂ ਦੇ ਜਲਦ ਤੋਂ ਜਲਦ ਸਾਰੇ ਬਕਾਏਦਾਰਾਂ ਦੇ ਖੜ੍ਹੇ ਬਕਾਏ ਮੁਆਫ ਕੀਤੇ ਜਾਣ। ਉਨ੍ਹਾਂ ਨੇ ਦੱਸਿਆ ਕਿ ਫਾਜਿ਼ਲਕਾ ਡਵੀਜਨ ਵਿਚ ਕੁੱਲ 74678 ਘਰੇਲੂ ਬਿਜਲੀ ਖਪਤਕਾਰ ਹਨ। ਜਿੰਨ੍ਹਾਂ ਵਿਚੋਂ 56908 ਦਾ ਬਿਜਲੀ ਲੋਡ 2 ਕਿਲੋਵਾਟ ਤੋਂ ਘੱਟ ਹੈ। ਇੰਨ੍ਹਾਂ ਵਿਚੋਂ 28924 ਅਜਿਹੇ ਉਪਭੋਗਤਾ ਹਨ ਜਿੰਨ੍ਹਾਂ ਵੱਲ 647 ਲੱਖ ਰੁੱਪਏ ਦੇ ਬਕਾਏ ਖੜੇ ਹਨ। ਜਦ ਕਿ 9792 ਅਜਿਹੇ ਉਪਭੋਗਤਾ ਹਨ, ਜਿੰਨ੍ਹਾਂ ਦੇ ਬਿੱਲ ਨਾ ਭਰੇ ਜਾਣ ਕਾਰਨ ਕੁਨੈਕਸ਼ਨ ਕੱਟੇ ਗਏ ਹਨ ਅਤੇ ਇੰਨ੍ਹਾਂ ਵੱਲ 844 ਲੱਖ ਰੁਪਏ ਦਾ ਬਕਾਇਆ ਹੈ।

ਸ. ਘੁਬਾਇਆ ਨੇ ਕਿਹਾ ਕਿ ਸਰਕਾਰ ਵੱਲੋਂ ਕੱਟੇ ਕੁਨੈਕਸ਼ਨ ਦੀ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਦੁਬਾਰਾ ਜੋੜੇ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਲੱਗਣ ਵਾਲੇ ਕੈਂਪ ਵਿਚ ਬਕਾਏ ਦੀ ਮੁਆਫੀ ਲਈ ਫਾਰਮ ਜਰੂਰ ਭਰਨ।

Show More

Related Articles

Leave a Reply

Your email address will not be published.

Back to top button