ਜ਼ਿਲ੍ਹਾ ਫ਼ਾਜ਼ਿਲਕਾਮਾਲਵਾ
Trending

ਜੱਟੀਆ ਮੁੱਹਲੇ ਦੇ ਵਿਕਾਸ ਕਾਰਜ਼ ਅਧੂਰੇ, ਵਾਰਡ ਵਾਸੀਆਂ ‘ਚ ਐਮ.ਸੀ. ਅਤੇ ਵਿਧਾਇਕ ਘੁਬਾਇਆ ਪ੍ਰਤੀ ਰੋਸ਼

Development work of Jatia Mohalla incomplete, MC in ward residents and resentment towards legislators

ਫਾਜ਼ਿਲਕਾ, 8 ਜਨਵਰੀ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ/ਰਾਜਿੰਦਰ ਕੁਮਾਰ) ਫਾਜ਼ਿਲਕਾ ਦੇ ਜੱਟੀਆ ਮੁੱਹਲੇ ਦੀ ਛੋਟੀ ਧਰਮਸ਼ਾਲਾ ਵਾਲੀਆਂ ਗਲੀਆਂ ਅਤੇ ਨਾਲੀਆਂ ਦੀ ਸਫਾਈ ਨਾ ਹੋਣ ਅਤੇ ਵਾਰਡ ਦੇ ਐਮ.ਸੀ. ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਅਧੂਰਾ ਛੱਡਣ ਤੇ ਵਾਰਡ ਵਾਸੀਆਂ ਵਿਚ ਵਾਰਡ 11 ਦੇ ਐਮ.ਸੀ. ਸੁਖਵਿੰਦਰ ਕੌਰ, ਵਾਰਡ 5 ਦੇ ਐਮ.ਸੀ. ਸ਼ੀਲਾ ਰਾਣੀ ਅਤੇ ਕਾਂਗਰਸ ਦੇ ਐਮ.ਐਲ.ਏ. ਦਵਿੰਦਰ ਸਿੰਘ ਘੁਬਾਇਆ ਦੇ ਪ੍ਰਤੀ ਗੁੱਸਾ ਅਤੇ ਰੋਸ਼ ਦੇਖਣ ਨੂੰ ਮਿਲ ਰਿਹਾ ਹੈ।

ਇਸ ਮੌਕੇ ਸਥਾਨਕ ਵਾਰਡ ਵਾਸੀ ਰਾਜਿੰਦਰ ਕੁਮਾਰ, ਸੁਨੀਲ ਕੁਮਾਰ, ਸ਼ੀਲਾ ਦੇਵੀ, ਚੰਦਰ ਮੋਹਨ, ਓਮ ਪ੍ਰਕਾਸ਼ ਅਤੇ ਸ਼ਿਵ ਦਿਆਲ ਨੇ ਦੱਸਿਆ ਕਿ ਨਾਲੀਆਂ ਦੀ ਸਫਾਈ ਅਤੇ ਦੇਖ ਭਾਲ ਨਾ ਹੋਣ ਕਰਕੇ ਸੀਵਰੇਜ਼ ਅਤੇ ਫਲਸ਼ਾ ਭਰ ਗਈਆਂ ਹਨ। ਜਿਸ ਕਰਕੇ ਨਾਲੀਆਂ ਦਾ ਗੰਦਾ ਪਾਣੀ ਗਲੀ ਵਿੱਚ ਅਤੇ ਲੋਕਾਂ ਦੇ ਘਰਾਂ ਵਿਚ ਆ ਰਿਹਾ ਹੈ।

ਵਾਰਡ ਨਿਵਾਸੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਵਾਰਡ 11 ਦੇ ਐਮ.ਸੀ. ਸੁਖਵਿੰਦਰ ਕੌਰ ਪਤਨੀ ਸ. ਗੁਰਚਰਨ ਸਿੰਘ ‘ਰੋਮੀ’ ਵਲੋਂ ਐਮ.ਸੀ. ਚੋਣਾਂ ਵਿੱਚੋਂ ਜੇਤੂ ਹੋਣ ਤੋਂ ਬਾਅਦ ਗਲੀਆਂ ਅਤੇ ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਪਰ ਲਗਭਗ 6 ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ। ਜਦੋਂ ਇਨ੍ਹਾਂ ਨੂੰ ਕੰਮ ਪੂਰਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਇਨ੍ਹਾਂ ਦੇ ਕੰਨ ਤੇ ਜੂੰ ਤੱਕ ਨਹੀ ਸਰਕ ਰਹੀ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਦੋ ਵਾਰਡ 11 ਦੇ ਐਮ.ਸੀ. ਸੁਖਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੇ ਤੁਹਾਡਾ ਇਲਾਕਾ ਮੇਰੇ ਵਾਰਡ ਵਿਚ ਨਹੀਂ ਆਉਂਦਾ ਹੈ। ਇਸ ਲਈ ਤੁਸੀਂ ਵਾਰਡ ਨੰਬਰ 5 ਦੇ ਐਮ.ਸੀ. ਸ਼ੀਲਾ ਰਾਣੀ ਪਤਨੀ ਸ਼੍ਰੀ ਮਹਿੰਦਰ ਕੁਮਾਰ ਨਾਲ ਗੱਲਬਾਤ ਕਰੋ।

ਇੱਥੇ ਇਹ ਦੱਸਣਯੋਗ ਹੈ ਕਿ ਜੱਟੀਆ ਮੁੱਹਲੇ ਦੀ ਗਲੀਆਂ ਅਤੇ ਨਾਲੀਆਂ ਦਾ ਕੰਮ ਵਾਰਡ 11 ਦੇ ਐਮ.ਸੀ. ਸੁਖਵਿੰਦਰ ਕੌਰ ਵਲੋਂ ਸ਼ੁਰੂ ਕਰਵਾਇਆ ਗਿਆ ਸੀ। ਪਰ ਹੁਣ ਉਹ ਸ਼ੁਰੂ ਕੀਤੇ ਕੰਮ ਨੂੰ ਕਰਨ ਤੋਂ ਮੁਨਕਰ ਹੋ ਰਹੇ ਹਨ। ਜਦ ਕਿ ਵਾਰਡ ਨੰਬਰ 5 ਦੇ ਐਮ.ਸੀ. ਸ਼ੀਲਾ ਰਾਣੀ ਇਹਨਾਂ ਗਲੀਆਂ ਨੂੰ ਆਪਣੇ ਵਾਰਡ ਵਿੱਚ ਨਾ ਹੋਣ ਦਾ ਕਹਿ ਰਹੇ ਹਨ। ਜਿਸ ਬਾਬਤ ਵਾਰਡ ਵਾਸੀਆਂ ਵਲੋਂ ਸਥਾਨਕ ਐਮ.ਐਲ.ਏ. ਦਵਿੰਦਰ ਸਿੰਘ ਘੁਬਾਇਆ, ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਅਤੇ ਡੀ.ਸੀ. ਫਾਜ਼ਿਲਕਾ ਸ਼੍ਰੀ ਮਤੀ ਬਬੀਤਾ ਕਲੇਰ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਗਈ ਸੀ। ਪਰ ਹਾਲੇ ਤੱਕ ਪ੍ਰਸਾਸ਼ਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਿਸ ਕਰਕੇ ਸਥਾਨਕ ਲੋਕਾਂ ਵਿਚ ਸਰਕਾਰ ਪ੍ਰਤੀ ਵੀ ਰੋਸ਼ ਪਾਇਆ ਜਾ ਰਿਹਾ ਹੈ।

ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦਿਆਂ ਧਰਮਿੰਦਰ ਕੁਮਾਰ, ਸ਼ਕੁੰਤਲਾ ਦੇਵੀ, ਰਾਜ ਰਾਣੀ, ਰਵੀ ਕੁਮਾਰ, ਓਮ ਪ੍ਰਕਾਸ਼, ਸੁਨੀਲ ਕੁਮਾਰ, ਮੋਹਿਤ ਕੁਮਾਰ, ਵੇਦ ਪ੍ਰਕਾਸ਼, ਕ੍ਰਿਸ਼ਨ ਲਾਲ ਅਤੇ ਹੋਰ ਨਿਵਾਸੀਆਂ ਨੇ ਆ ਰਹੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਜੇਕਰ ਜਲਦੀ ਹੀ ਇਸ ਮਸਲੇ ਦਾ ਹਾਲ ਨਾ ਕੀਤਾ ਗਿਆ ਤਾਂ ਵਾਰਡ ਵਾਸੀਆਂ ਵਲੋਂ ਐਮ.ਐਲ.ਏ. ਦਵਿੰਦਰ ਸਿੰਘ ਘੁਬਾਇਆ, ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਅਤੇ ਡੀ.ਸੀ. ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਬਾਬਤ ਜਦੋ ਸਥਾਨਕ ਵਾਰਡ 11 ਦੇ ਐਮ.ਸੀ. ਸੁਖਵਿੰਦਰ ਕੌਰ ਅਤੇ ਵਾਰਡ 5 ਦੇ ਐਮ.ਸੀ. ਸ਼ੀਲਾ ਰਾਣੀ (ਦੋਵਾਂ ਦੇ ਪਤੀਆਂ ਨਾਲ ਗੱਲਬਾਤ) ਕੀਤੀ ਗਈ ਤਾਂ ਉਨ੍ਹਾਂ ਵਲੋਂ ਠੇਕੇਦਾਰ ਦਾ ਕਸੂਰ ਦੱਸਦੇ ਹੋਏ ਕੰਮ ਨਾ ਕਰਨ ਬਾਰੇ ਕਿਹਾ ਗਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਕੰਮ ਅਧੂਰੇ ਛੱਡੇ ਗਏ ਹਨ, ਜਿਸ ਬਾਬਤ ਕਮੇਟੀ ਪ੍ਰਧਾਨ ਸੁਰਿੰਦਰ ਸਚਦੇਵਾ ਨੂੰ ਵੀ ਜਾਣਕਾਰੀ ਦਿਤੀ ਜਾ ਚੁਕੀ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨਾਂ ਵਿੱਚ ਰਹਿੰਦੇ ਅਧੂਰੇ ਕੰਮਾਂ ਨੂੰ ਵੀ ਪੂਰਾ ਕਰਵਾ ਦਿੱਤਾ ਜਾਵੇਗਾ।

Show More

Related Articles

Leave a Reply

Your email address will not be published.

Back to top button