ਮਾਲਵਾ

ਮਾਤਾ ਨੈਣਾ ਦੇਵੀ ਲੰਗਰ ਕਮੇਟੀ ਸਹਿਜੜਾ ਵੱਲੋਂ 21ਵਾਂ ਵਿਸ਼ਾਲ ਲੰਗਰ ਲਗਾਇਆ

ਮਹਿਲ ਕਲਾਂ 17 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਮਾਤਾ ਨੈਣਾ ਦੇਵੀ ਜੀ ਲੰਗਰ ਕਮੇਟੀ ਸਹਿਜੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਡਤ ਬਲਦੇਵ ਸ਼ਰਮਾ ਦੀ ਆਟਾ ਚੱਕੀ ਤੇ ਕੰਜਕਾਂ ਦੀ ਪੂਜਾ ਕਰਨ ਤੋਂ ਬਾਅਦ ਛੋਲੇ ਪੂਰੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਕਮੇਟੀ ਦੇ ਪ੍ਰਧਾਨ ਅਵਤਾਰ ਗਿਰ ਮਹੰਤ, ਖਜਾਨਚੀ ਸਵਰਨ ਸਿੰਘ ਸਿੰਮਕ, ਸਾਬਕਾ ਸਰਪੰਚ ਡਾ. ਰਾਮ ਗੋਪਾਲ ਸਹਿਜੜਾ ਨੇ ਦੱਸਿਆ ਕਿ ਇਹ ਲੰਗਰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਮਾਤਾ ਨੈਣਾ ਦੇਵੀ ਜੀ ਦੇ ਨਵਰਾਤਿਆ ਦੇ ਮੌਕੇ ਮੇਨ ਰੋਡ ਉਪਰ ਲਗਾਇਆ ਜਾਂਦਾ ਸੀ। ਪਰ ਇਸ ਵਾਰੀ ਕਰੋਨਾ ਦੀ ਭਿਆਨਕ ਬਿਮਾਰੀ ਨੂੰ ਮੁੱਖ ਰੱਖਦਿਆਂ, ਇੱਕ ਰੋਜ਼ਾ ਲੰਗਰ ਲਗਾਇਆ ਗਿਆ।

ਇਸ ਮੌਕੇ ਅਤਰ ਸਿੰਘ ਮੱਖਣ ਗਿਰ ਮਹੰਤ, ਭੋਲਾ ਗਿਰ ਮਹੰਤ, ਰਾਜੂ ਪੰਡਤ ਚੱਕੀ ਵਾਲੇ, ਨਿੱਕਾ ਹਲਵਾਈ, ਨੰਬਰਦਾਰ ਗੁਰਨੈਬ ਸਿੰਘ ਧਾਲੀਵਾਲ, ਬੰਟੀ ਮਹੰਤ, ਸੁਰਜੀਤ ਸਿੰਘ, ਗੁਰਦੀਪ ਸਿੰਘ ਆਦਿ ਸੇਵਾਦਾਰ ਹਾਜਰ ਸਨ

Show More

Related Articles

Leave a Reply

Your email address will not be published. Required fields are marked *

Back to top button