ਮਾਲਵਾ

ਨਹਿਰੂ ਯੂਵਾ ਕੇਂਦਰ ਵੱਲੋਂ ਸਵੱਛਤਾ ਪਖਵਾੜਾ ਅਧੀਨ ਕੱਢੀ ਗਈ ‘ਸਾਇਕਲ ਰੈਲੀ’

ਸ੍ਰੀ ਮੁਕਤਸਰ ਸਾਹਿਬ, 18 ਅਗਸਤ: ਨਹਿਰੂ ਯੂਵਾ ਕੇੰਦਰ ਸ੍ਰੀ ਮੁਕਤਸਰ ਸਾਹਿਬ ਵਲੋਂ ਸਾਈਕਲ ਰਾਇਡਰ੍ਸ 19 ਕਲੱਬ ਨਾਲ ਮਿਲ ਕੇ ਸਵੱਛਤਾ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਸਮਾਪਤੀ ਦੇਸ਼ ਭਗਤ ਗਲੋਬਲ ਸਕੂਲ ਮੁਕਤਸਰ ਵਿਖੇ ਹੋਈ। ਸਮਾਪਤੀ ਤੇ ਕਲਚਰਲ ਡਾਂਸ ਨਾਲ ਰੀਅਲ ਆਰਟ ਐਂਡ ਐੱਸ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਰੰਗ ਬੰਨੇ।

ਆਖਰੀ ਵਿਚ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਨੀ ਸਿੰਘ ਫੱਤਣਵਾਲਾ ਨੇ ਸਾਇਕਲ ਰਾਇਡਰ੍ਸ ਨੂੰ ਪ੍ਰਸ਼ੰਸ਼ਾ ਪੱਤਰ ਦਿਤੇ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅਹਿਜੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ, ਤਾਂ ਜੋ ਸਮਾਜ ਵਿਚ ਸਵੱਛਤਾ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ।

ਇਸ ਮੌਕੇ ਸ਼ਮਿੰਦਰ ਸਿੰਘ ਠਾਕੁਰ, ਸੰਜੀਵ ਜਿੰਦਲ, ਹਰਮੀਤ ਬੇਦੀ, ਅਮਰਜੀਤ ਤੇ ਹੋਤ ਮੈਂਬਰ ਵੀ ਮੌਜੂਦ ਸਨ।

Show More

Related Articles

Leave a Reply

Your email address will not be published.

Back to top button