ਮਾਲਵਾ

400 ਸਾਲਾਂ ਨੂੰ ਸਮਰਪਿਤ ਪਿੰਡ ਰੋਹਟਾ ਸਾਹਿਬ ਨੂੰ 45 ਲੱਖ ਦੀ ਗ੍ਰਾਂਟ ਦਾ ਚੈੱਕ ਭੇਟ

ਮੋਹਿਤ ਮਹਿੰਦਰਾ ਨੇ ਹਲਕੇ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ

ਨਾਭਾ 22 ਅਗਸਤ (ਵਰਿੰਦਰ ਵਰਮਾ) ਵਿਧਾਨ ਸਭਾ ਚੋਣਾਂ ਨੂੰ ਵੇਖਦਿਆ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਜਿਸ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਪੁੱਤਰ ਤੇ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਮੋਹਿਤ ਮਹਿੰਦਰਾ ਵੱਲੋਂ ਪਟਿਆਲਾ ਦਿਹਾਤੀ ਦੇ ਪਿੰਡ ਰੋਹਟਾ ਸਾਹਿਬ ਦੀ ਪੰਚਾਇਤ ਨੂੰ ਗੁਰੂ ਤੇਗ ਬਹਾਦਰ ਜੀ ਦੇ 400 ਸੌ ਸਾਲਾ ਜਨਮ ਦਿਹਾੜੇ ਨੂੰ ਸਮਰਪਿਤ 45 ਲੱਖ ਦੀ ਗ੍ਰਾਂਟ ਦਾ ਚੈੱਕ ਭੇਟ ਕਰਨ ਦੇ ਨਾਲ-ਨਾਲ ਹਲਕੇ ਨਾਲ ਸਬੰਧਤ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਗੱਫੇ ਵੰਡੇ।

ਇਸ ਮੌਕੇ ਉਨ੍ਹਾਂ ਵੱਲੋਂ ਕਈ ਪਿੰਡਾਂ ਵਿੱਚ ਮਿੰਨੀ ਪੈਲਿਸਾ ਅਤੇ ਪਾਰਕ ਬਣਾਉਣ ਦਾ ਐਲਾਨ ਵੀ ਕੀਤਾ ਗਿਆ। ਉੱਥੇ ਹੀ ਇਲਾਕਾ ਵਾਸੀਆਂ ਤੇ ਸ਼੍ਰੋਮਣੀ ਕਮੇਟੀ ਵਲੋ 20-25 ਸਾਲ ਤੋਂ ਲਟਕ ਰਹੀ ਸਡ਼ਕ ਨੂੰ ਚੌੜੀ ਕਰਨ ਦੀ ਮੰਗ ਨੂੰ ਵੀ ਪੂਰਾ ਕੀਤਾ। ਜਿਸ ਦਾ ਨਿਰਮਾਣ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਇਸ ਸੜਕ ਦਾ ਨਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਗਿਆ ਹੈ।

ਇਸ ਮੌਕੇ ਮੋਹਿਤ ਮਹਿੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਪਾਰਟੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਵਿੱਚ ਖੁਦ ਚੋਣ ਲੜ ਕੇ ਦੇਖੇ, ਪਤਾ ਲੱਗ ਜਾਵੇਗਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਕਿੰਨਾ ਕੁ ਪਸੰਦ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਅਤੇ ਆਪ ਪਾਰਟੀ ਦਾ ਆਧਾਰ ਖਤਮ ਹੋ ਚੁੱਕਾ ਹੈ। ਇਸ ਮੌਕੇ ਉਨ੍ਹਾਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖਡ਼੍ਹੀ ਹੈ।

ਇਸ ਮੌਕੇ ਉਨ੍ਹਾਂ ਨਾਲ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ ਜਨਾਬ ਬਹਾਦਰ ਖ਼ਾਨ, ਬੀ.ਡੀ.ਪੀ.ਓ ਰਜਨੀਸ਼ ਕੁਮਾਰ ਗਰਗ, ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਕੈਦੂਪੁਰ, ਸੰਮਤੀ ਮੈਂਬਰ ਰਘਵੀਰ ਸਿੰਘ ਖੱਟੜਾ, ਸਰਪੰਚ ਬੀਰਵਤੀ, ਜਗਤਾਰ ਸਿੰਘ ਨੰਬਰਦਾਰ ਰੋਹਟਾ, ਅਜੈਬ ਸਿੰਘ ਸਰਪੰਚ ਰੋਹਟੀ ਬਸਤਾ, ਸੁਖਦੇਵ ਸਿੰਘ ਸੇਖੋਂ ਸੀਨੀਅਰ ਕਾਂਗਰਸੀ ਆਗੂ, ਸਰਪੰਚ ਜਸਬੀਰ ਸਿੰਘ ਜੱਸੀ ਰੋਹਟੀ ਮੌੜਾ, ਜਸਬੀਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਸੁਖਚੈਨ ਸਿੰਘ ਸਾਬਕਾ ਸੰਮਤੀ ਮੈਂਬਰ, ਗੁਰਦੀਪ ਸਿੰਘ ਰੋਮੀ ਸੰਮਤੀ ਮੈਂਬਰ, ਸਰਪੰਚ ਯੂਨੀਅਨ ਪ੍ਰਧਾਨ ਰਘਵੀਰ ਸਿੰਘ ਰੋਡਾ ਕਨਸੂਹਾ, ਚਮਕੌਰ ਸਿੰਘ ਸਰਪੰਚ ਕਿਸ਼ਨਗੜ੍ਹ ਗੁੜਥੜੀ, ਭਜਨ ਸਿੰਘ ਸਿੰਬੜੋ ਡਰੈਕਟਰ ਵੇਰਕਾ ਮਿਲਕ ਪਲਾਂਟ, ਦਰਸ਼ਨ ਸਿੰਘ ਸਰਪੰਚ ਲਲੌਡਾ, ਹਰਜਸਪਾਲ ਸਿੰਘ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਹਿਆਣਾ, ਨਰਿੰਦਰ ਸਿੰਘ ਹਿਆਣਾ, ਕਾਹਨ ਸਿੰਘ ਹਿਆਣਾ ਖੁਰਦ, ਬੁੱਧ ਸਿੰਘ ਰੋਹਟੀ ਖ਼ਾਸ, ਜਗਦੇਵ ਸਿੰਘ ਨੰਬਰਦਾਰ, ਕੁਲਵੰਤ ਸਿੰਘ ਲਾਡੀ ਰੋਹਟੀ ਖ਼ਾਸ, ਲਾਲੀ ਮਡੌੜ, ਸੁਪਿੰਦਰ ਸਿੰਘ ਇੱਛੇਵਾਲ, ਅਨਵਰ ਖਾਨ ਘਮਰੋਦਾ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਤੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।

Show More

Related Articles

Leave a Reply

Your email address will not be published.

Back to top button