ਮਾਲਵਾ

ਯੂਥ ਕਾਂਗਰਸ ਜ਼ਿਲ੍ਹਾ ਫਿਰੋਜ਼ਪੁਰ ਦੀ ਹੋਈ ਮੀਟਿੰਗ

ਫਿਰੋਜਪੁਰ 22 ਅਗਸਤ (ਅਸ਼ੋਕ ਭਾਰਦਵਾਜ) ਯੂਥ ਕਾਂਗਰਸ ਪ੍ਰਧਾਨ ਸ. ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਫਿਰੋਜ਼ਪੁਰ ਸਹਿਰੀ ਦੇ ਪ੍ਰਧਾਨ ਯਕੂਬ ਭੱਟੀ ਦੀ ਅਗਵਾਈ ਹੇਠ ਸਮੁੱਚੀ ਯੂਥ ਕਾਂਗਰਸ ਟੀਮ ਦੀ ਬੈਠਕ ਕੀਤੀ ਗਈ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੈਡਮ ਹਰਜਿੰਦਰ ਕੌਰ ਚੰਬੇ ਵਾਲ, ਯੂਥ ਕਾਂਗਰਸ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਨੀ ਗਹਿਰੀ, ਪੰਜਾਬ ਯੂਥ ਕਾਂਗਰਸ ਜ਼ਿਲ੍ਹਾ ਫਿਰੋਜ਼ਪੁਰ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਕਰਮਾ ਗੋਰੀਆ ਮੌਜੂਦ ਸਨ।

ਬੈਠਕ ਦੌਰਾਨ ਆਗਾਮੀ ਵਿਧਾਨ ਸਭਾ ਚੋਣਾ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ ਤੇ ਪਾਰਟੀ ਵੱਲੋਂ ਕੀਤੇ ਗਏ ਕਾਰਜ਼ਾਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਦੀ ਗੱਲ ਵੀ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Back to top button