ਜ਼ਿਲ੍ਹਾ ਫ਼ਾਜ਼ਿਲਕਾਮਾਲਵਾ
ਸ਼ਹਿਰ ਅੰਦਰ ਸਵੱਛਤਾ ਨੂੰ ਲੈ ਕੇ ਨਗਰ ਨਿਗਮ ਦਫਤਰ ਨੇ ਕਰਵਾਈ ਸਾਈਕਲ ਰੈਲੀ

ਅਬੋਹਰ, 23 ਅਗਸਤ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਨਗਰ ਨਿਗਮ ਦਫਤਰ ਅਬੋਹਰ ਦੀ ਸੈਨੀਟੈਸ਼ਨ ਵਿਭਾਗ ਅਤੇ ਵਲੰਟੀਅਰ ਵੱਲੋਂ ਅਬੋਹਰ ਅੰਦਰ ਸਵੱਛਤਾ ਦੇ ਸੰਕਲਪ ਨੂੰ ਲੈ ਕੇ ਸਾਈਕਲ ਰੈਲੀ ਆਯੋਜਿਤ ਕੀਤੀ ਗਈ। ਜਿਸ ਨੂੰ ਸੈਨੀਟੈਸ਼ਨ ਇੰਸਪੈਕਟਰ ਜ਼ਸਵਿੰਦਰ ਸਿੰਘ ਨੇ ਹਰੀ ਝੰਡੀ ਦੇ ਰਵਾਨਾ ਕੀਤਾ। ਸਾਈਕਲ ਰੈਲੀ ਦਾ ਉਦੇਸ਼ ਲੋਕਾਂ ਨੂੰ ਕੂੜਾ ਇਧਰ-ਉਧਰ ਫੈਲਾਉਣ ਨਾ ਬਾਰੇ ਪ੍ਰੇਰਿਤ ਕਰਨਾ ਹੈ।
ਨਗਰ ਨਿਗਮ ਦੇ ਨੁਮਾਇੰਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਗਿਲੇ ਕੂੜੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਡਸਟਬਿਨਾਂ ‘ਚ ਪਾਉਣ ਲਈ ਵੀ ਜਾਗਰੂਕ ਕਰਨਾ ਹੈ ਤਾਂ ਜੋ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਸਕੇ। ਪਲਾਸਟਿਕ ਦੀ ਵਰਤੋਂ ਨਾ ਕਰਨਾ ਵੀ ਸਾਈਕਲ ਰੈਲੀ ਕਰਵਾਉਣ ਦਾ ਮੁੱਖ ਮੰਤਵ ਸੀ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਆਪਣਾ ਵਢਮੁੱਲਾ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਨਗਰ ਨਿਗਮ ਦਾ ਸਮੂਹ ਸੈਨੀਟੇਸ਼ਨ ਸਟਾਫ ਮੌਜੂਦ ਸੀ।