ਮਾਲਵਾ

ਲੰਬੇ ਸਮੇਂ ਤੋਂ ਕੰਮ ਕਰ ਰਹੇ ਮਗਨਰੇਗਾ ਸਟਾਫ ਨੂੰ ਪੱਕਿਆ ਕੀਤਾ ਜਾਵੇ: ਸਮੂਹ ਮਗਨਰੇਗਾ ਸਟਾਫ

ਫਿਰੋਜਪੁਰ 23 ਅਗਸਤ (ਅਸ਼ੋਕ ਭਾਰਦਵਾਜ) ਮਾਨਯੋਗ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ ਵੱਲੋ ਮਗਨਰੇਗਾ ਕਰਮਚਾਰੀਆ ਨੂੰ ਉਨ੍ਹਾਂ ਦੀ ਪੱਕੇ ਕਰਨ ਸੰਬਧੀ ਮੰਗ ਨੂੰ ਅਣਦੇਖਿਆ ਕਰਦੇ ਹੋਏ 48 ਘੰਟੇ ਦੇ ਅੰਦਰ ਕਰਮਚਾਰੀਆ ਨੂੰ ਦੁਬਾਰਾ ਜੁਆਇੰਨ ਕਰਨ ਦਾ ਤਾਨਾਸ਼ਾਹ ਫਰਮਾਨ ਜਾਰੀ ਕਰਕੇ ਕੱਚੇ ਮੁਲਾਜਮਾ ਦਾ ਸ਼ੋਸ਼ਣ ਕੀਤਾ ਗਿਆ ਹੈ। ਅਫਸਰ ਸ਼ਾਹੀ ਸਰਕਾਰ ਨਾਲ ਮਿਲ ਕੇ ਮਗਨਰੇਗਾ ਮੁਲਾਜਮਾ ਨੂੰ ਆਪਣੀ ਮਾੜੀ ਨੀਤੀ ਰਾਹੀ ਚਾਹੁੰਦੀ ਹੈ। ਜਿਸ ਦੇ ਸੰਬਧ ਵਿੱਚ ਜ਼ਿਲ੍ਹਾ ਫਿਰੋਜਪੁਰ ਦੇ ਸਮੂਹ ਫੀਲਡ ਸਟਾਫ ਅਤੇ ਜਿਲ੍ਹਾ ਹੈਡਕੁਆਟਰ ਸਟਾਫ ਵੱਲੋ ਇਸ ਜਾਰੀ ਕੀਤੇ ਗਏ ਤਾਨਾਸ਼ਾਹ ਫਰਮਾਨ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਜਾਂਦੀ ਹੈ।

ਇਸ ਮੌਕੇ ਕਰਮਚਾਰੀਆਂ ਨੇ ਕਿਹਾ ਕਿ ਅਫਸਰ ਸਹਿਬਾਨਾਂ ਵੱਲੋ ਜਾਰੀ ਕੀਤੇ ਗਏ, ਇਸ ਫਰਮਾਨ ਕਰਕੇ ਮਗਨਰੇਗਾ ਮੁਲਾਜਮਾਂ ਵੱਲੋ ਆਪਣਾ ਰੋਸ਼ ਪ੍ਰਗਟ ਕੀਤਾ ਗਿਆ ਹੈ। ਜੋ ਕਿ ਕੈਪਟਨ ਸਰਕਾਰ ਵੱਲੋ ਸੱਤਾ ਵਿੱਚ ਆਉਣ ਤੋ ਪਹਿਲਾਂ ਕੱਚੇ ਮੁਲਾਜਮਾਂ ਨਾਲ ਜੋ ਵਾਦੇ ਕੀਤੇ ਗਏ ਸਨ, ਉਹਨ੍ਹਾਂ ਨੂੰ ਪੂਰਾ ਕਰਨ ਦੀ ਬਜਾਏ ਅਤੇ ਘਰ-ਘਰ ਰੋਜਗਾਰ ਦੇਣ ਵਾਲੀ ਸਰਕਾਰ ਨੌਜਵਾਨਾਂ ਨੂੰ ਦਿੱਤੇ ਹੋਏ ਰੋਜਗਾਰ ਵੀ ਖੋਹ ਰਹੀ ਹੈ।

ਸਮੂਹ ਮਗਨਰੇਗਾ ਸਟਾਫ ਵੱਲੋ ਸਰਕਾਰ ਪਾਸੋ ਮੰਗ ਕੀਤੀ ਗਈ, ਕਿ ਜ਼ੋ ਤਾਨਾਸ਼ਾਹੀ ਫਰਮਾਨ ਪੰਚਾਇਤ ਵਿਭਾਗ ਦੇ ਆਲਾ ਅਫਸਰਾਂ ਵੱਲੋ ਜਾਰੀ ਕੀਤਾ ਗਿਆ ਹੈ, ਉਸ ਨੂੰ ਤੁਰੰਤ ਵਾਪਿਸ ਲਿਆ ਜਾਵੇ ਅਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਗ ਕੇ 12—13 ਸਾਲਾਂ ਤੋ ਕੰਮ ਕਰ ਰਹੇ ਮਗਨਰੇਗਾ ਸਟਾਫ ਨੂੰ ਪੱਕਿਆ ਕੀਤਾ ਜਾਵੇ। ਜਿਨ੍ਹੀ ਦੇਰ ਤੱਕ ਸਰਕਾਰ ਵੱਲੋ ਜਾਰੀ ਕੀਤੇ ਗਏ ਫਰਮਾਨ ਵਾਪਸ ਨਹੀ ਲਏ ਜਾਦੇ, ਅਤੇ ਮੁਲਾਜਮਾਂ ਦੀਆਂ ਜਾਇਜ ਮੰਗਾਂ ਨਹੀ ਮੰਨਿਆ ਜਾਦੀਆਂ, ਉਸ ਸਮੇਂ ਤੱਕ ਹੜਤਾਲ ਅਤੇ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ। ਜਿਸ ਦੀ ਨਿਰੋਲ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Show More

Related Articles

Leave a Reply

Your email address will not be published.

Back to top button