ਮਾਲਵਾ

ਸੰਤ ਨਿਰੰਕਾਰੀ ਮਿਸ਼ਨ ਨਾਭਾ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਲਗਾਏ ਗਏ 155 ਪੌਦੇ

ਨਾਭਾ 24 ਅਗਸਤ (ਵਰਿੰਦਰ ਵਰਮਾ) ਸੰਤ ਨਿਰੰਕਾਰੀ ਮਿਸ਼ਨ ਨਾਭਾ ਦੇ ਸੰਯੋਜਕ ਬਲਵੰਤ ਸਿੰਘ ਦੀ ਅਗਵਾਈ ਵਿਚ ਵਨਨੈਸ ਵਨ ਦੇ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ।

ਇਸ ਮੌਕੇ ਸੰਯੋਜਕ ਬਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਦੇ ਸਦਗੁਰੂ ਮਾਤਾ ਸੁਦਿਕਸ਼ਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਦੇਸ਼ ਭਰ ਵਿਚ ਵਨਨੈਸ ਵਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਜਿਸ ਦੇ ਚਲਦੀਆਂ ਸੇਵਾ ਦਲ ਨਾਭਾ ਵੱਲੋਂ ਪੁਰਾਣਾ ਕਿਲਾ ਵਿਖੇ ਵੱਖ-ਵੱਖ ਪ੍ਰਕਾਰ ਦੇ 155 ਪੌਦੇ ਲਗਾਏ ਗਏ।

ਬਲਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਪੌਦਿਆਂ ਦੀ ਦੇਖਭਾਲ ਨਾਭਾ ਸੇਵਾ ਦਲ ਵੱਲੋਂ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਸਮੇਂ-ਸਮੇਂ ਅਨੁਸਾਰ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਵਿੱਚ ਖੁਸ਼ੀ ਮੌਕੇ ਅਤੇ ਆਪਣੇ ਜਨਮ ਦਿਨ ਤੇ ਇੱਕ ਪੌਦਾ ਜਰੂਰੀ ਲਗਾਉਣ ਅਤੇ ਉਸ ਦੀ ਦੇਖਭਾਲ ਜਰੂਰ ਕਰਨ। ਕਿਉਂਕਿ ਰੁੱਖ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਹਨ ਤੇ ਇਹ ਸਾਨੂੰ ਆਕਸੀਜਨ ਦੇ ਕੇ ਜ਼ਿੰਦਗੀ ਪ੍ਰਦਾਨ ਕਰਦੇ ਹਨ।

ਇਸ ਮੌਕੇ ਕੁਲਦੀਪ ਸਿੰਘ, ਮਹਿੰਦਰ ਸਿੰਘ, ਗੁਰਜੀਤ ਸਿੰਘ, ਅਮਰਪ੍ਰੀਤ ਮਿੰਟੂ, ਇੰਦਰ ਮੋਹਨ, ਸਤਪਾਲ ਮਿੱਤਲ, ਸੁਨੀਲ ਦੱਤ, ਸੁਖਮੀਤ, ਨਰਿੰਦਰ ਤੇ ਮੰਜੂ ਰਾਣੀ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published.

Back to top button