ਪਿੰਡ ਗੋਬਿੰਦਗੜ ‘ਚ ਬੀ.ਕੇ.ਯੂ. ਡਕੋਦਾ ਨੇ ਕੀਤੀ ਮੀਟਿੰਗ, ਪੁਲਿਸ ਨੂੰ ਲੋਕਾਂ ਤੇ ਝੂਠੇ ਕੇਸ ਪਾਉਣੇ ਬੰਦ ਕਰਨ ਦੀ ਚਿਤਾਵਨੀ

ਮਹਿਲ ਕਲਾਂ 24 ਅਗਸਤ (ਜਗਸੀਰ ਸਿੰਘ ਧਾਲੀਵਾਲ) ਪਿਛਲੇ ਮਹੀਨੇ ਪਿੰਡ ਗੋਬਿੰਦਗੜ ਦੇ ਇਕ ਪਰਿਵਾਰ ਅਤੇ ਪੁਲਿਸ ਵਿਚਕਾਰ ਹੋਈ ਝੜਪ ਦੌਰਾਨ 16 ਪਰਿਵਾਰਕ ਮੈਂਬਰਾਂ ਤੇ ਇਰਾਦਾ ਕਤਲ ਦਾ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਅੱਜ ਪੰਜ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵਲੋਂ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਲੁਧਿਆਣਾ ਦੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਬਲਾਕ ਰਾਏਕੋਟ ਤੇ ਬਲਾਕ ਮਹਿਲ ਕਲਾਂ ਦੀ ਮੀਟਿੰਗ ਪਿੰਡ ਗੋਬਿੰਦਗੜ ਵਿਖੇ ਕਿਸਾਨਾ ਤੇ ਪਿੰਡ ਵਾਸੀਆਂ ਨਾਲ ਮੀਟਿੰਗ ਹੋਈ।
ਇਸ ਮੀਟਿੰਗ ਨੂੰ ਜਿਲਾ ਪ੍ਰਧਾਨ ਮਹਿੰਦਰ ਸਿੰਘ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਤੇ ਬਲਾਕ ਰਾਏਕੋਟ ਦੇ ਪ੍ਰਧਾਨ ਰਣਧੀਰ ਸਿੰਘ ਬੱਸੀਆ, ਜਿਲਾ ਬਰਨਾਲਾ ਦੇ ਆਗੂ ਮਲਕੀਤ ਸਿੰਘ, ਬਲਾਕ ਮਹਿਲ ਕਲਾਂ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ, ਜੱਗਾ ਸਿੰਘ ਛਾਪਾ, ਜਗਰੂਪ ਸਿੰਘ, ਹਰਪਾਲ ਸਿੰਘ ਹਰਦਾਸਪੁਰਾ ਨੇ ਕਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਗੋਬਿੰਦਗੜ੍ਹ ਦੇ ਪਰਿਵਾਰ ਨਾਲ ਕੀਤੀ ਧੱਕੇਸ਼ਾਹੀ ਬਰਾਸਤ ਨਹੀ ਕੀਤੀ ਜਾਵੇਗੀ।
ਉਨ੍ਹਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਪੁਲਿਸ ਦੀ ਕੁੱਟਮਾਰ ਦੇ ਸ਼ਿਕਾਰ ਹੋਏ ਪਰਿਵਾਰਕ ਮੈਂਬਰਾਂ ਤੇ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਇਸ ਪਰਿਵਾਰ ਤੇ ਝੂਠੇ ਕਾਰਵਾਈ ਕਰਨ ਵਾਲੇ ਡੀ.ਐਸ.ਪੀ. ਰਾਏਕੋਟ, ਐਸ.ਐਚ.ਓ. ਸਦਰ ਰਾਏਕੋਟ ਤੇ ਪੁਲਿਸ ਚੌਕੀ ਜਲਾਲਦੀਵਾਲ ਖਿਲਾਫ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਜੇਕਰ ਪੁਲਿਸ ਵਾਲਿਆ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਤੋਂ ਬਰਨਾਲਾ ਮੇਨ ਰੋਡ ਉਪਰ ਪੱਕਾ ਮੋਰਚਾ ਲਗਾ ਕੇ ਚੱਕਾ ਜਾਮ ਕੀਤਾ ਜਾਵੇਗਾ, ਇਸ ਦੀ ਜਿੰਮੇਵਾਰੀ ਪੁਲਿਸ ਅਧਿਕਾਰੀਆਂ ਦੀ ਹੋਵੇਗੀ।
ਇਸ ਮੌਕੇ ਅਜਮੇਰ ਸਿੰਘ ਕਾਲਜਾਂ, ਜਗਰੂਪ ਸਿੰਘ ਨਿਹਾਲੂਵਾਲ, ਪ੍ਰਧਾਨ ਮਨਦੀਪ ਸਿੰਘ ਦੱਦਾਹੂਰ, ਜੱਗਾ ਸਿੰਘ ਮੂੰਮ, ਸੰਦੀਪ ਸਿੰਘ ਧੂੜਕੋਟ, ਜਗਤਾਰ ਸਿੰਘ, ਮਨਦੀਪ ਸਿੰਘ ਗੋਬਿੰਦਗੜ, ਸੋਨੂੰ ਧੰਜਲ, ਗੋਲਡੀ, ਮਨਦੀਪ, ਬੀਰਾ ਦੱਦਾਹੂਰ, ਦੀਪਾਂ ਦੱਦਾਹੂਰ, ਜੱਗਾਂ ਮੂੰਮ, ਕੀਪਾ ਮੂੰਮ, ਬੱਗਾ ਰਾਏਸਰ, ਜਗਤਾਰ ਮੂੰਮ, ਰੂਪਾਂ ਗਹਿਲ, ਜੂਪਾ ਨਿਹਾਲੂਵਾਲ, ਦੀਪਾਂ ਨਿਹਾਲੂਵਾਲ ਆਦਿ ਆਗੂ ਹਾਜ਼ਰ ਸਨ