ਮਾਲਵਾ

‘ਆਜ਼ਾਦੀ ਦਾ ਅੰਮ੍ਰਿਤ’ ਮਹਾਉਤਸਵ ਮੌਕੇ ਖੇਤੀਬਾੜੀ ਵਿਭਾਗ ਵਲੋਂ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

ਸ੍ਰੀ ਮੁਕਤਸਰ ਸਾਹਿਬ 25 ਅਗਸਤ (ਹਰਪ੍ਰੀਤ ਸਿੰਘ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਯੋਗ ਦਿਸ਼ਾ ਨਿਰਦੇਸ਼ਾਂ ਅਤੇ ਡਾ ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ‘ਆਜ਼ਾਦੀ ਦਾ ਅੰਮ੍ਰਿਤ’ ਮਹਾਉਤਸਵ ਮੌਕੇ ਖੇਤੀਬਾੜੀ ਵਿਭਾਗ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਖੱਪਿਆਂਵਾਲੀ ਉਰਫ ਵਿਰਵਿਆਂਵਾਲੀ ਵਿਖੇ ਏਅਰ ਪਲਿਊਸ਼ਨ ਐਕਸ਼ਨ ਗਰੁੱਪ ਦੇ ਸਹਿਯੋਗ ਨਾਲ ਪਲੇਠਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਇਸ ਕੈਂਪ ਦੀ ਪ੍ਰਧਾਨਗੀ ਡਾ ਕੁਲਦੀਪ ਸਿੰਘ ਜੌੜਾ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ ਗਈ।

ਇਸ ਮੌਕੇ ਬਲਾਕ ਖੇਤੀਬਾੜੀ ਅਧਿਕਾਰੀ ਡਾ. ਕੁਲਦੀਪ ਸਿੰਘ ਜੌੜਾ ਨੇ ਕਿਸਾਨਾਂ ਨੂੰ ਨਵੀਨਤਮ ਤਕਨੀਕਾਂ ਨਾਲ ਖੇਤੀ ਕਰਨ ਦੀ ਲੋੜ ਤੇ ਜ਼ੋਰ ਅਤੇ ਖੇਤੀ ਖ਼ਰਚੇ ਘਟਾਉਣ ਲਈ ਤਕਨੀਕੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਆਪਣੀ ਲੋੜ ਜੋਗੀਆਂ ਜ਼ਹਿਰ ਮੁਕਤ ਸਬਜ਼ੀਆਂ ਘਰ ਵਿੱਚ ਹੀ ਪੈਦਾ ਕਰਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਆਪਣਾ ਘਰ ਦਾ ਬੀਜ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਜਿਲ੍ਹਾ ਕੰਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨਾਂ ਨੂੰ ਨਰਮੇ ਅਤੇ ਕਪਾਹ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ।

ਡਾ. ਜਸ਼ਨਦੀਪ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ ਲੁਬਾਣਿਆਂਵਾਲੀ ਵੱਲੋਂ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਕਾਸ਼ਤ, ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਅ ਲਈ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।ਸਹਾਇਕ ਖੇਤੀਬਾੜੀ ਇੰਜੀਨੀਅਰ ਗਰੇਡ ਵਨ ਅਭੈਜੀਤ ਸਿੰਘ ਧਾਲੀਵਾਲ ਵੱਲੋਂ ਕੈਂਪ ਵਿੱਚ ਮੌਜੂਦ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ ਵੱਖ ਮਸ਼ੀਨਾਂ ਜਿਵੇਂ ਕਿ ਬੇਲਰ ਸੁਪਰ, ਹੈਪੀਸੀਡਰ, ਸੁਪਰਸੀਡਰ, ਜ਼ੀਰੋਟਿਲ ਡ੍ਰਿੱਲ, ਰੋਟਰੀ ਮੋਲਡ ਬੋਲਡ, ਪਲੋਅ ਆਦਿ ਦੀ ਵਰਤੋਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ।

ਏਅਰ ਪਲਿਊਸ਼ਨ ਗਰੁੱਪ ਤੋਂ ਆਏ ਹੋਏ ਨੁਮਾਇੰਦੇ ਸ੍ਰੀ ਪ੍ਰਦੀਪ ਕੁਮਾਰ ਵੱਲੋਂ ਵਿਭਾਗ ਵੱਲੋਂ ਲਗਾਏ ਗਏ, ਇਸ ਕੈਂਪ ਨੂੰ ਸਲਾਹਿਆ ਗਿਆ। ਸ੍ਰੀ ਹਰਭਜਨ ਸਿੰਘ ਅਤੇ ਸ੍ਰੀ ਸੇਵਕ ਸਿੰਘ ਖੇਤੀਬਾੜੀ ਉਪ ਨਿਰੀਖਕ ਗੁਲਾਬੇਵਾਲਾ ਅਤੇ ਭੰਗੇਵਾਲਾ ਵੱਲੋਂ ਇਸ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਤਨਦੇਹੀ ਨਾਲ ਕੰਮ ਕੀਤਾ। ਇਸ ਮੌਕੇ ਸੱਤਪਾਲ ਸਿੰਘ ਸਰਪੰਚ ਪਿੰਡ ਖੱਪਿਆਂਵਾਲੀ, ਨੰਬਰਦਾਰ ਸੁਖਦੇਵ ਸਿੰਘ, ਮੈਂਬਰ ਪੰਚਾਇਤ ਸਵਰਨ ਸਿੰਘ, ਮੈਂਬਰ ਮਨਜੀਤ ਸਿੰਘ , ਨਛੱਤਰ ਸਿੰਘ ਮਾਂਗਟਕੇਰ, ਸੁਕਸ਼ੇਰ ਸਿੰਘ, ਰਾਜਾ ਬਲਰਾਜ ਸਿੰਘ ਖੱਪਿਆਂਵਾਲੀ ਤੋਂ ਇਲਾਵਾ ਪਿੰਡ ਦੇ ਹੋਰ ਵੀ ਮੋਹਤਬਰ ਵਿਅਕਤੀ ਅਤੇ ਕਿਸਾਨ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

Back to top button