ਜ਼ਿਲ੍ਹਾ ਫ਼ਾਜ਼ਿਲਕਾਰਾਜਨੀਤੀ

ਹਲਕਾ ਫਾਜ਼ਿਲਕਾ ਦੇ ਲੋਕਾਂ ਵੱਲੋਂ ਦਵਿੰਦਰ ਘੁਬਾਇਆ ਨੂੰ ਕੈਬਨਿਟ ‘ਚ ਸ਼ਾਮਿਲ ਕਰਨ ਦੀ ਉੱਠੀ ਮੰਗ

ਰਾਏ ਸਿੱਖ ਬਿਰਾਦਰੀ ਨੇ ਕਾਂਗਰਸ ਪਾਰਟੀ ਦਾ ਹਰ ਵਕਤ ਸਾਥ ਦਿੱਤਾ: ਸੁੱਖਾ ਚੇਅਰਮੈਨ

ਫਾਜ਼ਿਲਕਾ 21 ਸਤੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਮਤੀ ਸੋਨੀਆ ਗਾਂਧੀ, ਐਕਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ, ਹਰੀਸ਼ ਕੁਮਾਰ ਰਾਵਤ ਪੰਜਾਬ ਇੰਚਾਰਜ, ਸ਼੍ਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਤੋਂ ਸਮੁੱਚੀ ਰਾਏ ਸਿੱਖ ਬਰਾਦਰੀ ਅਤੇ ਆਗੂ ਨੇਤਾਵਾਂ ਨੇ ਮੰਗ ਕੀਤੀ ਕਿ ਹਾਈ ਕਮਾਨ ਜਲਦ ਸ਼੍ਰੀ ਦਵਿੰਦਰ ਸਿੰਘ ਘੁਬਾਇਆ ਐਮ.ਐਲ.ਏ ਫਾਜ਼ਿਲਕਾ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾਵੇ।

ਇਸ ਮੌਕੇ ਰਾਏ ਸਿੱਖ ਬਰਾਦਰੀ ਦੇ ਆਗੂ ਨੇਤਾਵਾਂ ਨੇ ਕਿਹਾ ਕਿ ਪੰਜਾਬ ‘ਚ ਲਗਭਗ 20 ਲੱਖ ਵੋਟ ਰਾਏ ਸਿੱਖ ਬਰਾਦਰੀ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 20 ਤੋਂ 25 ਅਜਿਹੇ ਹਲਕੇ ਹਨ, ਜਿੱਥੇ ਬਰਾਦਰੀ ਦੀ 20 ਹਜ਼ਾਰ ਵੋਟ ਬੈਂਕ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਉੱਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਹਰਿਆਣਾ ਅਤੇ ਮੱਧ ਪ੍ਰਦੇਸ਼ ਆਦਿ ਰਾਜਾਂ ‘ਚ ਵੀ ਵੱਡੀ ਗਿਣਤੀ ਵਿੱਚ ਰਾਏ ਸਿੱਖ ਵੋਟ ਬੈਂਕ ਹੈ। ਰਾਏ ਸਿੱਖ ਬਰਾਦਰੀ ਦੇ ਪੂਰੇ ਹਿੰਦੋਸਤਾਨ ਦੇਸ਼ ‘ਚੋ ਪੰਜਾਬ ਦੇ ਇੱਕੋ ਇੱਕ ਐਮ.ਐਲ.ਏ ਹਲਕਾ ਫਾਜ਼ਿਲਕਾ ਤੋਂ ਸ. ਦਵਿੰਦਰ ਸਿੰਘ ਘੁਬਾਇਆ ਹਨ।

ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵਿਧਾਇਕ ਘੁਬਾਇਆ ਨੂੰ ਮੰਤਰੀ ਮੰਡਲ ‘ਚ ਲੈਂਦੀ ਹੈ ਤਾਂ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਵਿਧਾਨ ਸਭਾ 2022 ਅਤੇ ਰਾਜਸਭਾ 2024 ‘ਚ ਸਮੁੱਚਾ ਰਾਏ ਸਿੱਖ ਵੋਟ ਬੈਂਕ ਮਿਲ ਸਕਦਾ ਹੈ। ਜੋ ਕਿ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣ ‘ਚ ਰਾਏ ਸਿੱਖ ਕੌਮ ਦੀ ਪੂਰੀ ਸ਼ਮੂਲੀਅਤ ਰਹੇਗੀ।

ਇਸ ਮੌਕੇ ਮਾਸਟਰ ਛਿੰਦਰ ਸਿੰਘ ਲਾਧੂਕਾ ਕੌਮੀ ਜਨਰਲ ਸਕੱਤਰ ਆਲ ਇੰਡੀਆ ਰਾਏ ਸਿੱਖ ਮਹਾਤਮ ਸਿਰਕੀਬੰਦ ਵੈਲਫੇਅਰ ਐਸੋਸੀਏਸ਼ਨ (ਰਜਿ) ਨੇ ਦੱਸਿਆ ਕਿ ਵਿਧਾਇਕ ਘੁਬਾਇਆ ਨੂੰ ਜਲਦ ਹੀ ਕੈਬਨਿਟ ਮੰਤਰੀ ‘ਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਕਾਂਗਰਸ ਪਾਰਟੀ ਦੇ ਹੱਥ ਹੋਰ ਵੀ ਮਜ਼ਬੂਤ ਹੋ ਸੱਕਦੇ ਹਨ।

ਇਸ ਮੌਕੇ ਸ਼੍ਰੀ ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ ਨੇ ਦੱਸਿਆ ਕਿ ਰਾਏ ਸਿੱਖ ਕੌਮ ਹਰ ਵਾਰ ਕਾਂਗਰਸ ਪਾਰਟੀ ਦੇ ਹੱਕ ਨਿਤਰੀ ਹੈ।

ਇਸ ਮੌਕੇ ਮਨੋਹਰ ਸਿੰਘ ਮੁਜੈਦੀਆ ਚੇਅਰਮੈਨ ਰਾਏ ਸਿੱਖ ਭਲਾਈ ਵੈੱਲਫੇਅਰ ਬੋਰਡ, ਜੋਗਿੰਦਰ ਸਿੰਘ ਸਰਪੰਚ, ਹਰਬੰਸ ਸਿੰਘ, ਪਵਨ ਕੁਮਾਰ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਸੁਖਵਿੰਦਰ ਸਿੰਘ ਐਕਸ ਸਰਪੰਚ, ਸੋਹਣ ਸਿੰਘ, ਦੇਸ ਸਿੰਘ, ਬਖਸ਼ੀਸ਼ ਸਿੰਘ ਸਰਪੰਚ, ਅੰਗਰੇਜ਼ ਸਿੰਘ, ਮੰਗਲ ਸਿੰਘ, ਸੋਨੂੰ ਸਲੇਮ ਸ਼ਾਹ, ਸੁਰਜੀਤ ਸਿੰਘ, ਬੂਟਾ ਸਿੰਘ, ਹਰਬੰਸ ਸਿੰਘ ਸਰਪੰਚ, ਬਚਨ ਸਿੰਘ, ਰਜਿੰਦਰ ਸਿੰਘ ਸਰਪੰਚ, ਬਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਨਾਮ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ।

Show More

Related Articles

Leave a Reply

Your email address will not be published. Required fields are marked *

Back to top button