ਬੀਬੀ ਰਾਜਦੀਪ ਕੌਰ ਫਾਜ਼ਿਲਕਾ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਚ ਸ਼ਾਮਿਲ, ਪੜ੍ਹੋ ਹੋਰ ਕੌਣ ਹੋਇਆ ਸ਼ਾਮਿਲ…
Bibi Rajdeep Kaur Fazilka joins Capt. Amarinder Singh's party, read who else joined.

ਫਾਜ਼ਿਲਕਾ 14 ਦਸੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ “ਪੰਜਾਬ ਲੋਕ ਕਾਂਗਰਸ” ਪਾਰਟੀ ਵਿੱਚ ਅਜੇ ਵੱਡੀ ਗਿਣਤੀ ਵਿਚ ਕਈ ਸਾਬਕਾ ਕਾਂਗਰਸੀ ਵਿਧਾਇਕ ਅਤੇ ਲੀਡਰ ਵੱਡੀ ਗਿਣਤੀ ਵਿਚ
ਸ਼ਾਮਿਲ ਹੋਏ।
ਪੰਜਾਬ ਲੋਕ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਵਾਲਿਆਂ ‘ਚ ਲੁਧਿਆਣਾ ਤੋਂ ਦੋ ਵਾਰ ਦੇ ਸੰਸਦ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਬੀਬੀ ਰਾਜਦੀਪ ਕੌਰ ਫਾਜ਼ਿਲਕਾ, ਪੰਜਾਬੀ ਗਾਇਕ ਬੂਟਾ ਮੁਹੰਮਦ ਅਤੇ ਗਾਇਕ ਸਰਦਾਰ ਅਲੀ ਮੁਖ ਰੂਪ ਵਿੱਚ ਸ਼ਾਮਿਲ ਹੋਏ।

ਇਸ ਤੋਂ ਇਲਾਵਾ ਮਾਲੇਰਕੋਟਲਾ ਤੋਂ ਸਾਬਕਾ ਅਕਾਲੀ ਵਿਧਾਇਕ ਬੇਗਮ ਫਰਜ਼ਾਨਾ ਆਲਮ, ਵਿਜੇ ਕਾਲੜਾ ਪ੍ਰਧਾਨ ਪੰਜਾਬ ਆੜਤੀਆਂ ਐਸੋਸੀਏਸ਼ਨ, ਪ੍ਰੇਮ ਕੁਮਾਰ ਸਾਬਕਾ ਵਿਧਾਇਕ ਮਾਨਸਾ ਵੀ ਪਾਰਟੀ ਵਿਚ ਸ਼ਾਮਿਲ ਹੋਏ।
ਦੱਸਣਯੋਗ ਹੈ ਕਿ ਬੀਬੀ ਰਾਜਦੀਪ ਕੌਰ ਫਾਜ਼ਿਲਕਾ ਗੈਂਗਸਟਰ ਰੌਕੀ ਫਾਜ਼ਿਲਕਲਾ ਦੀ ਭੈਣ ਹੈ, ਜਿਸ ਵਲੋਂ 2012 ਵਿੱਚ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਦੇ ਖਿਲਾਫ ਆਜ਼ਾਦ ਉਮੀਦਵਾਰ ਵਲੋਂ ਚੋਣ ਲੜੀ ਗਈ ਸੀ।