ਪੰਜਾਬ

ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਾਉਣੀਆਂ ਜਰੂਰੀ: ਡਾ ਰੰਜੂ ਸਿੰਗਲਾ

ਜਿਨ੍ਹਾਂ ਲੋਕਾਂ ਦੇ ਪਹਿਲੀ ਖੁਰਾਕ ਲੱਗੀ ਹੈ, ਉਹ ਲੋਕਾ ਦੂਜੀ ਖੁਰਾਕ ਨੂੰ ਪਹਿਲ ਦੇ ਆਧਾਰ ਤੇ ਲਗਵਾਉਣ: ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 2 ਅਗਸਤ (ਬਿਊਰੋ ਰਿਪੋਰਟ) ਸ੍ਰੀ ਐਮ.ਕੇ.ਅਰਾਵਿੰਦ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਰੋਨਾ ਟੀਕਾਕਰਣ ਮੁਹਿੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਇਸ ਸਬੰਧੀ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਡਾ ਰੰਜੂ ਸਿੰਗਲਾ ਸਿਵਲ ਸਰਜਨ ਨੇ ਕਿਹਾ ਕਿ ਲੋਕ ਹੁਣ ਉਤਸ਼ਾਹ ਨਾਲ ਕੋਰੋਨਾ ਟੀਕਾਕਰਣ ਕਰਵਾ ਰਹੇ ਹਨ।

ਉਹਨਾ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ। ਇਸ ਲਈ ਇਸ ਲਹਿਰ ਤੋਂ ਬਚਣ ਲਈ ਕੋਰੋਨਾ ਵੈਕਸੀਨ ਦੀਆਂ ਦੋਨੋ ਖੁਰਾਕਾਂ ਲਗਾਉਣੀਆਂ ਜਰੂਰੀ ਹਨ। ਉਹਨਾ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਹੁਤ ਲੋਕਾਂ ਦੇ ਦੂਰੀ ਖੁਰਾਕ ਲੱਗਣੀ ਬਾਕੀ ਹੈ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਜ਼ਿਨ੍ਹਾਂ ਲੋਕਾਂ ਦੇ ਕੋਵੈਕਸੀਨ ਲੱਗੀ ਨੂੰ 28 ਦਿਨ ਅਤੇ ਕੋਵਾਸ਼ੀਲਡ ਲੱਗੀ ਨੂੰ 84 ਦਿਨ ਹੋ ਗਏ ਹਨ, ਉਹ ਨੇੜੇ ਦੇ ਟੀਕਾਕਰਣ ਸੈਂਟਰ ਤੋਂ ਆਪਣੀ ਦੂਜੀ ਖੁਰਾਕ ਜਰੂਰ ਲਗਾਉਣ।

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੰਚ ਟੀਕਾਕਰਣ ਦੀ ਦੂਰੀ ਖੁਰਾਕ ਲੱਗਣ ਲਈ ਸੰਤੁਸ਼ਟ ਮਾਤਰਾ ਵਿੱਚ ਵੈਕਸੀਨ ਉਪਲਬਧ ਹੈ। ਉਹਨਾਂ ਕਿਹਾ ਕਿ ਅੱਜ ਵੀ ਵੱਖ ਵੱਖ ਸੈਂਟਰਾਂ ਤੇ ਕੋਰੋਨਾ ਟੀਕਾਕਰਣ ਦੀ ਦੂਜੀ ਖੁਰਾਕ ਵਿਅਕਤੀਆਂ ਨੂੰ ਲਗਾਈ ਗਈ ਅਤੇ ਕੱਲ੍ਹ ਨੁੰ ਵੀ ਦੂਜੀ ਖੁਰਾਕ ਲਗਾਈ ਜਾਵੇਗੀ। ਟੀਕਾਕਰਣ ਦੀ ਦੂਜੀ ਖੁਰਾਕ ਲਗਾਉਣ ਲਈ ਮੋਬਾਇਲ ਤੇ ਸੰਦੇਸ਼ ਆ ਰਹੇ ਹਨ, ਪਰ ਜਿਨ੍ਹਾਂ ਦੇ ਸੰਦੇਸ਼ ਨਹੀਂ ਆ ਰਹੇ, ਉਹਨਾਂ ਨੂੰ ਵੀ ਦੂਸਰੀ ਖੁਰਾਕ ਲਗਾਈ ਜਾ ਰਹੀ ਹੈ।

ਉਹਨਾ ਕਿਹਾ ਕਿ ਟੀਕਾਕਰਣ ਦੇ ਨਾਲ ਨਾਲ ਸਾਵਧਾਨੀਆਂ ਵੀ ਵਰਤਣੀਆਂ ਜਰੂਰੀ ਹੈ। ਉਹਨਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸਕਦਾ। ਇਸ ਲਈ ਤੀਜੀ ਲਹਿਰ ਤੋਂ ਬਚਣ ਲਈ ਸਾਰਿਆਂ ਨੂੰ ਕੋਰੋਨਾ ਟੀਕਾਕਰਣ ਕਰਵਾਉਣਾ ਬਹੁਤ ਜਰੂਰੀ ਹੈ। ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ, ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਹੋਰ ਜਾਗਰੂਕਤਾ ਫੇੈਲਾਈ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਕੋਰੋਨਾ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹੇ।

ਉਹਨਾਂ ਕਿਹਾ ਕੋਰੋਨਾ ਵੈਕਸੀਨ ਦਾ ਸਿਹਤ ਤੇ ਕੋਈ ਵੀ ਬੁਰਾ ਅਸਰ ਨਹੀਂ ਪਾਉਂਦੀ ਹੈ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੁਣ ਤੱਕ 2,53,000 ਦੇ ਲੱਗਭਗ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਪਰ ਇਸ ਦਾ ਕੋਈ ਬੁਰਾ ਪ੍ਰਭਾਵ ਸਾਹਮਣੇ ਨਹੀਂ ਆਇਆ ਹੈ।

Show More

Related Articles

Leave a Reply

Your email address will not be published. Required fields are marked *

Back to top button