ਪੰਜਾਬਰਾਜਨੀਤੀ

ਸੀਨੀਅਰ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਹੋਏ ਆਪ ‘ਚ ਸ਼ਾਮਿਲ

ਅੰਮ੍ਰਿਤਸਰ, 26 ਅਗਸਤ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਪਣੇ ਪੰਜਾਬ ਦੌਰੇ ਤੇ ਹਨ। ਜਿਸ ਦੇ ਤਹਿਤ ਉਹ ਟਕਸਾਲੀ ਅਕਾਲੀ ਆਗੂ ਸ. ਸੇਵਾ ਸਿੰਘ ਸੇਖਵਾਂ ਦੇ ਪਿੰਡ ਕਾਹਨੂਵਾਨ ‘ਚ ਉਨ੍ਹਾਂ ਨੂੰ ਮਿਲਣ ਲਈ ਉਚੇਚੇ ਤੌਰ ਤੇ ਪਹੁੰਚੇ ਹਨ। ਇਸ ਮੌਕੇ ਸ. ਸੇਖਵਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਘਰ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਉਪਰੰਤ ਕੇਜਰੀਵਾਲ ਵਲੋਂ ਸ. ਸੇਖਵਾਂ ਦੇ ਘਰ ਪਹੁੰਚ ਕਿ ਉਨ੍ਹਾਂ ਨਾਲ ਬੰਦ ਕਮਰੇ ‘ਚ ਮੁਲਾਕਾਤ ਕੀਤੀ ਗਈ। ਇਸ ਉਪਰੰਤ ਪ੍ਰੈਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ ਵਲੋਂ ਸੇਵਾ ਸਿੰਘ ਸੇਖਵਾਂ ਦਾ ਆਪ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ, ਰਾਘਵ ਚੱਢਾ, ਹਰਪਾਲ ਚੀਮਾ, ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ ਵੀ ਮੌਜੂਦ ਹਨ।

Show More

Related Articles

Leave a Reply

Your email address will not be published. Required fields are marked *

Back to top button