ਪੰਜਾਬਮਾਲਵਾ

ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਖ਼ਿਲਾਫ਼ ਐਸ.ਓ.ਆਈ. ਨੇ ਕੀਤਾ ਰੋਸ ਪ੍ਰਦਰਸ਼ਨ

ਫਿਰੋਜ਼ਪੁਰ 26 ਅਗਸਤ (ਅਸ਼ੋਕ ਭਾਰਦਵਾਜ) ਫਿਰੋਜ਼ਪੁਰ ਵਿਖੇ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਜਾਣੂ ਕਰਨ ਲਈ SOI ਦੇ ਕੌਮੀ ਪ੍ਰਧਾਨ ਰੌਬਿਨ ਬਰਾੜ ਤੇ ਸਰਪ੍ਰਸਤ ਭੀਮ ਵੜੈਚ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਲਵਾ ਜੋਨ-1 ਦੇ ਪ੍ਰਧਾਨ ਪ੍ਰਭਜੀਤ ਸਿੰਘ ਕਰਮੂੰਵਾਲਾ ਵੱਲੋਂ ਫ਼ਿਰੋਜ਼ਪੁਰ ਧਰਨਾ ਦਿੱਤਾ ਗਿਆ।

ਇਸ ਮੌਕੇ ਪ੍ਰਭਜੀਤ ਨੇ ਦੱਸਿਆ ਕਿ ਵੀ.ਸੀ ਵੱਲੋ. ਯੂਨੀਵਰਸਿਟੀ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ ਤੇ ਸੈਨੇਟ ਚੋਣਾਂ ਰੱਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹਨ। ਪ੍ਰਭਜੀਤ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਰਾਜ ਕੁਮਾਰ ਇਕ ਤੈਅ ਯੋਜਨਾ ਅਨੁਸਾਰ ਕੰਮ ਕਰ ਰਹੇ ਹਨ ਤੇ ਆਪਣੀ ਨਿਯੁਕਤੀ ਤੋਂ ਤੁਰੰਤ ਬਾਅਦ ਆਰ.ਐਸ.ਐਸ. ਤੋਂ ਆਸ਼ੀਰਵਾਦ ਲੈਣ ਮਗਰੋਂ ਵੀ.ਸੀ. ਨੇ ਯੂਨੀਵਰਸਿਟੀ ਦੀਆਂ ਸਾਰੀਆਂ ਪ੍ਰਮੁੱਖ ਪੋਸਟਾਂ ’ਤੇ ਆਰ.ਐਸ. ਵਰਕਰ ਨਿਯੁਕਤ ਕਰ ਦਿੱਤੇ ਹਨ।

ਉਹਨਾਂ ਕਿਹਾ ਕਿ ਸੈਨੇਟ ਤੇ ਸਿੰਡੀਕੇਟ ਸਿਲੇਬਸ ਬਦਲਣ ਦੇ ਰਾਹ ਵਿਚ ਅੜਿਕਾ ਬਣ ਰਹੀਆਂ ਸਨ, ਇਸ ਲਈ ਉਹਨਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਚੋਣਾਂ ਹੀ ਨਹੀਂ ਕਰਵਾਈਆਂ ਗਈਆਂ। ਉਹਨਾਂ ਕਿਹਾ ਕਿ ਨਾਲ ਹੀ ਇਕ 11 ਮੈਂਬਰੀ ਉਚ ਤਾਕਤੀ ਕਮੇਟੀ ਬਣਾ ਦਿੱਤੀ ਗਈ ਤਾਂ ਜੋ ਆਰ.ਐਸ.ਐਸ ਲਾਬੀ ਦੀਆਂ ਹਦਾਇਤਾਂ ਅਨੁਸਾਰ ਸਿਫਾਰਸ਼ਾਂ ਕੀਤੀਆਂ ਜਾ ਸਕਣ। ਪ੍ਰਭਜੀਤ ਨੇ ਕਿਹਾ ਕਿ ਉਚ ਤਾਕਤੀ ਕਮੇਟੀ ਵਿਚ ਸੈਨੇਟ ਜਾਂ ਸਿੰਡੀਕੇਟ ਦਾ ਇੱਕ ਵੀ ਮੈਂਬਰ ਸ਼ਾਮਲ ਨਹੀਂ ਕੀਤਾ ਗਿਆ ਤੇ ਇਸ ਨੇ ਯੂਨੀਵਰਸਿਟੀ ਦੇ ਖੇਤਰੀ ਅਧਿਕਾਰ ਖੇਤਰ ਨੁੰ ਸਿਰਫ ਮੁਹਾਲੀ ਨਗਰ ਨਿਗਮ ਦੀਆਂ ਹੱਦਾਂ ਤੱਕ ਤੈਅ ਕਰ ਦਿੱਤਾ।

ਪ੍ਰਭਜੀਤ ਨੇ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਯੂਨੀਵਰਸਿਟੀ ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਹੁਸ਼ਿਆਰਪੁਰ ਤੇ ਮੋਗਾ ਜ਼ਿਲਿਆਂ ਦੇ ਕਾਲਜਾਂ ਦੀ ਮਾਨਤਾ ਖਤਮ ਕਰਨਾ ਚਾਹੁੰਦੀ ਹੈ। ਕਮੇਟੀ ਨੇ ਚੁਣੀਆਂ ਹੋਈਆਂ ਸੈਨੇਟ ਤੇ ਸਿੰਡੀਕੇਟ ਦੀ ਥਾਂ ਡੰਮੀ ਸੰਸਥਾਵਾਂ ਬਣਾਉਣ ਦੀ ਤਜਵੀਜ਼ ਵੀ ਤਿਆਰ ਕਰ ਦਿੱਤੀ। ਸੈਨੇਟ ਬਾਰੇ ਨਵੀਂ ਤਜਵੀਜ਼ ਅਨੁਸਾਰ ਇਸਦੇ ਪੰਦਰਾਂ ਮੈਂਬਰ ਜੋ ਰਜਿਸਟਰਡ ਗਰੈਜੂਏਟ ਹਲਕਿਆਂ ਤੋਂ, ਉਹਨਾਂ ਦੀ ਥਾਂ ਹੁਣ ਇਸ ਦੇ ਸਿਰਫ ਚਾਰ ਮੈਂਬਰ ਹੋਣਗੇ ਤੇ ਉਹ ਵੀ ਵਾਈਸ ਚਾਂਸਲਰ ਵੱਲੋ ਨਿਯੁਕਤ ਕੀਤੇ ਜਾਣਗੇ।

ਇਸੇ ਕਰਕੇ ਸਿੰਡੀਕੇਟ ਜੋ ਕਿ ਯੂਨੀਵਰਸਿਟੀ ਦੇ ਫੈਸਲੇ ਲੈਣ ਵਾਲੀ ਸਰਵਉਚ ਸੰਸਥਾ ਸੀ, ਉਸਦੇ ਮੈਂਬਰਾਂ ਦੀ ਗਿਣਤੀ 18 ਤੋਂ ਘਟਾ ਕੇ 13 ਕਰ ਦਿੱਤੀ ਗਈ ਹੈ ਤੇ ਇਹਨਾਂ ਵਿਚੋਂ ਵੀ 10 ਨਾਮਜ਼ਦ ਮੈਂਬਰ ਤੇ 3 ਐਕਸ ਆਫੀਸ਼ੀਓ ਮੈਂਬਰ ਹੋਣਗੇ। ਇਸ ਵੇਲੇ ਸਾਰੇ 18 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਐਸ.ਓ.ਆਈ. ਵੱਲੋ ਚੰਡੀਗੜ੍ਹ ਵਿਖੇ ਵੀ ਲਗਾਤਾਰ ਧਰਨਾ ਦਿੱਤਾ ਜਾ ਰਿਹਾ। ਪ੍ਰਭਜੀਤ ਵੱਲੋ ਸਮੁੱਚੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਅਪੀਲ ਵੀ ਕੀਤੀ ਕਿ ਹੁੰਮ ਹੁੰਮਾ ਕੇ ਧਰਨੇ ਵਿੱਚ ਪਹੁੰਚੋ।

ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਲੱਖਵਿੰਦਰ ਸਿੰਘ ਰੱਤੋਕੇ, ਸੰਦੀਪ ਰੱਤੋਕੇ, ਸੁੱਖਪਾਲ ਚੱਠੂ, ਸਾਰਜ ਸਿੰਘ ਬਗੇ ਵਾਲਾ, ਬਲਰਾਜ ਆਰਿਫ਼ ਕੇ, ਗੁਰਪ੍ਰੀਤ, ਸੁਖਦੇਵ, ਕੁਲਦੀਪ, ਪ੍ਰਿਤਪਾਲ, ਜਗਜੀਤ ਮਲ੍ਹੀ ਤੇ ਹੋਰ ਆਗੂ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button