ਪੰਜਾਬਮਾਲਵਾ

ਆਮ ਆਦਮੀ ਦੀ ਪੰਜਾਬ ’ਚ ਸਰਕਾਰ ਬਣਨ ’ਤੇ ਬਿਜਲੀ ਦਿੱਤੀ ਜਾਵੇਗੀ ਮੁਫ਼ਤ: ਧਾਲੀਵਾਲ

ਆਪ ਦੀ ਟੀਮ ਦੇ ਵਰਕਰਾਂ ਨੇ ਘਰ-ਘਰ ਜਾ ਕੇ ਬਿਜਲੀ ਦੇ ਫਾਰਮ ਭਰੇ

ਮਹਿਲ ਕਲਾਂ 26 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ ) ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਟੀਮ ਦੇ ਵਰਕਰਾਂ ਵੱਲੋਂ ਪਿੰਡਾਂ ਸਹਿਜੜਾ, ਕਲਾਲਾ ਚੁਹਾਣਕੇ ਕਲਾਂ ਤੋ ਇਲਾਵਾ ਹੋਰ ਪਿੰਡਾਂ ਅੰਦਰ ਜਾ ਕੇ ਮੁਫਤ ਬਿਜਲੀ ਦੇ ਫਾਰਮ ਭਰੇ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਆਗੂ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ, ਵਿਧਾਇਕ ਪੰਡੋਰੀ ਦੇ ਪੀ.ਏ. ਬਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰ ਮਹੀਨੇ 300 ਯੂਨਿਟ ਬਿਜਲੀ ਹਰ ਘਰ ਨੂੰ ਮੁਫ਼ਤ ਦਿੱਤੀ ਜਾਵੇਗੀ ਅਤੇ 24 ਘੰਟੇ ਬਿਜਲੀ ਸਪਲਾਈ ਮਿਲੇਗੀ। ਬਿਜਲੀ ਦੇ ਸਾਰੇ ਪੁਰਾਣੇ ਘਰੇਲੂ ਬਿੱਲ ਮੁਆਫ ਕੀਤੇ ਜਾਣਗੇ।

ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਹਰ ਦੁਕਾਨ ’ਤੇ ਜਾ ਕੇ ਉਨਾਂ ਦੇ ਫ਼ੋਨ ਤੋਂ ਮਿਸ ਕਾਲ ਕੀਤੀ ਗਈ ਅਤੇ ਫੋਨ ਨੰਬਰ ਰਜਿਸਟਰਡ ਹੋਣ ’ਤੇ ਘਰ-ਘਰ ਜਾ ਕੇ ਫਾਰਮ ਵੀ ਭਰੇ ਗਏ । ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਰੇਕ ਵਰਗ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਪੰਚ ਕਾਲਾ ਸਿੰਘ ਪਡੋਰੀ ਬਲਾਕ ਪ੍ਰਧਾਨ ਯੂਥ ਵਿੰਗ, ਕੁਨਾਲ ਸਰਮਾ ਮੀਡੀਆ ਕੋਆਰਡੀਨੇਟਰ, ਹੈਬਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੋਪੀ ਸਹਿਜੜਾ, ਹਰਦੀਪ ਪੰਡਤ, ਪਲਵਿੰਦਰ ਸਿੰਘ ਧਾਲੀਵਾਲ, ਗੁਰਨੈਬ ਸਿੰਘ, ਨੀਟਾ ਧਾਲੀਵਾਲ ਆਦਿ ਹਾਜ਼ਰ ਸਨ

Show More

Related Articles

Leave a Reply

Your email address will not be published. Required fields are marked *

Back to top button