ਪੰਜਾਬਰਾਜਨੀਤੀ

ਹੁਣ ਨਵਜੋਤ ਸਿੱਧੂ ਨੇ ਪਾਰਟੀ ਹਾਈ ਕਮਾਂਡ ਨੂੰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ

ਅੰਮ੍ਰਿਤਸਰ, 27 ਅਗਸਤ (ਜਗਮੀਤ ਸਿੰਘ) ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ਆਪਣੀ ਹਾਈ ਕਮਾਂਡ ਨੂੰ ਹੀ ਧਮਕੀ ਦੇ ਦਿੱਤੀ ਹੈ। ਅੱਜ ਅੰਮ੍ਰਿਤਸਰ ਵਿੱਚ ਵਪਾਰ ਤੇ ਉਦਯੋਗ ਐਸੋਸੀਏਸ਼ਨ ਦੇ ਸਮਾਗਮ ਸਮੇਂ ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ, “ਮੈਂ ਹਾਈ ਕਮਾਂਡ ਨੂੰ ਆਖਿਆ ਹੈ ਕਿ ਮੈਨੂੰ ਫੈਸਲੇ ਲੈਣ ਦੀ ਖੁੱਲ੍ਹ ਦਿਓ, ਜੇਕਰ ਨਾ ਦਿੱਤੀ ਤਾਂ ਫਿਰ ਮੈਂ ਇੱਟ ਨਾਲ ਇੱਟ ਖੜਕਾ ਦਿਆਂਗਾ”।

ਆਪਣੇ ਸੰਬੋਧਨ ਵਿੱਚ ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ, “ਜੇਕਰ ਮੈਨੂੰ ਫੈਸਲੇ ਲੈਣ ਦੀ ਤਾਕਤ ਦਿੱਤੀ ਤਾਂ ਮੇਰੇ ਪੰਜਾਬ ਮਾਡਲ ਨਾਲ ਕਾਂਗਰਸ 20 ਸਾਲ ਪੰਜਾਬ ਵਿਚ ਰਾਜ ਕਰੇਗੀ। ਪਰ ਜੇਕਰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ “ਇੱਟ ਨਾਲ ਇੱਟ ਖੜਕਾ ਦਿਆਗਾ”।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਵਲੋਂ ਲਗਾਏ ਗਏ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਵਲੋਂ ਵੀ, ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਪਰ ਸਿੱਧੂ ਵਲੋ ਮਾਲੀ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ ਮਾਲੀ ਵਲੋ ਕੱਲ ਆਪਣੇ ਅਹੁਦੇ ਤੋਂ ਅਸਤੀਫ਼ ਦੇ ਦਿੱਤਾ ਗਿਆ ਹੈ।

Show More

Related Articles

Leave a Reply

Your email address will not be published.

Back to top button