ਪੰਜਾਬ
ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਡਾਕਟਰਾਂ ਵੱਲੋ ਸਿਵਲ ਸਰਜਨ ਦਫਤਰ ਦਾ ਕੀਤਾ ਗਿਆ ‘ਘਿਰਾਓ’

ਫਿਰੋਜ਼ਪੁਰ 2 ਅਗਸਤ (ਅਸ਼ੋਕ ਭਾਰਦਵਾਜ) ਪੰਜਾਬ ਸਰਕਾਰ ਦੀਆਂ ਡਾਕਟਰਾਂ ਦੇ ਪ੍ਰਤੀ ਮਾਰੂ ਨੀਤੀਆਂ ਦੇ ਵਿਰੁੱਧ ਪੀ.ਸੀ.ਐੱਮ.ਐੱਸ.ਏ (ਪੰਜਾਬ) ਦੇ ਮੁੱਦੇ ਤੇ ਸਮੂਹ ਫਿਰੋਜ਼ਪੁਰ ਦੇ ਡਾਕਟਰਾਂ ਵੱਲੋ ਸਿਵਲ ਸਰਜਨ ਦਫਤਰ ਦਾ ਘਿਰਾਓ ਕੀਤਾ ਗਿਆ ਅਤੇ ਦਫਤਰ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਤੇ ਡਾਕਟਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਸਾਡੀਆਂ ਮੰਗਾਂ ਨਾ ਮੰਨਣ ਦੀ ਹਾਲਤ ਵਿੱਚ ਡੀ.ਐੱਚ.ਐੱਸ ਅਤੇ ਸੀ.ਐੱਚ.ਡੀ ਨੂੰ ਤਾਲਾ ਲਗਾਇਆ ਜਾਵੇਗਾ।
ਇਸ ਮੌਕੇ ਜਿਲ੍ਹਾ ਪ੍ਰਧਾਨ ਡਾ. ਜਤਿੰਦਰ ਕੌਛੜ, ਜਨਰਲ ਸਕੱਤਰ ਡਾ. ਡੇਵਿਡ, ਡਾ. ਗੁਰਮੇਜ ਰਾਮ, ਡਾ.ਮੀਨਾਕੁਮਾਰੀ, ਡਾ. ਸੁਸ਼ਮਾ, ਡਾ. ਸਤਿੰਦਰ, ਡਾ. ਪੰਕਜ ਗੁਪਤਾ, ਡਾ. ਰਾਜਨ, ਡਾ.ਰਚਨਾ, ਡਾ. ਹਿਮਾਨੀ, ਡਾ. ਰਿਚਾ, ਡਾ. ਨਵੀਨ ਸੇਠੀ ਤੋ ਇਲਾਵਾ ਪੈਰਾਮੈਡੀਕਲ ਦੇ ਪ੍ਰਧਾਨ ਰਾਮ ਪ੍ਰਸ਼ਾਦ, ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ।