ਚੰਡੀਗੜ੍ਹਪੰਜਾਬਰਾਜਨੀਤੀ

ਮੈਨੂੰ ਪਾਰਟੀ ਨੇ ਕੀਤਾ ਜ਼ਲੀਲ, ਭਵਿੱਖ ਦੇ ਰਾਜਨੀਤਕ ਕਦਮ ਦਾ ਫੈਸਲਾ ਸਮਰਥਕਾ ਨਾਲ ਸਲਾਹ ਕਰਕੇ ਲਵਾਂਗਾ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਵਿੱਖ ਵਿਚ ਸਿਆਸਤ ਲਈ ਉਹਨਾਂ ਦੇ ਵਿਕਲਪ ਖੁੱਲ੍ਹੇ ਹਨ ਤੇ ਉਹ ਆਪਣੇ ਸਮਰਥਕਾਂ ਨਾਲ ਗੱਲਬਾਤ ਕਰ ਕੇ ਆਪਣਾ ਭਵਿੱਖੀ ਸਿਆਸੀ ਕਦਮ ਤੈਅ ਕਰਾਂਗਾ।

ਉਹਨਾਂ ਕਿਹਾ ਕਿ ਦੋ ਮਹੀਨਿਆਂ ਵਿਚ ਤੀਜੀ ਵਾਰ ਵਿਧਾਇਕਾ ਦੀ ਮੀਟਿੰਗ ਸੱਦੀ ਗਈ ਹੈ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਨਾਲ ਮੈਂ ਜਲੀਲ ਹੋਇਆ ਹਾਂ, ਇਸ ਲਈ ਮੈਂ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਹੁਣ ਕਾਂਗਰਸ ਹਾਈ ਕਮਾਂਡ ਨੂੰ ਜਿਸ ’ਤੇ ਭਰੋਸਾ ਹੈ, ਉਸਨੂੰ ਮੁੱਖ ਮੰਤਰੀ ਬਣਾ ਲੈਣ।

ਪੱਤਰਕਾਰਾਂ ਵੱਲੋਂ ਨਵੇਂ ਮੁੱਖ ਮੰਤਰੀ ਨੂੰ ਪ੍ਰਵਾਨ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਹ ਆਪਣੇ ਸਮਰਥਕਾਂ ਤੇ ਸਾਥੀਆਂ ਨਾਲ ਗੱਲਬਾਤ ਕਰਨਗੇ। ਉਹਨਾਂ ਕਿਹਾ ਕਿ ਉਹ 52 ਸਾਲਾਂ ਤੋਂ ਰਾਜਨੀਤੀ ਵਿਚ ਹਨ ਤੇ ਸਾਢੇ 9 ਸਾਲ ਮੁੱਖ ਮੰਤਰੀ ਰਹੇ ਹਨ। ਇਸ ਦੌਰ ਵਿਚ ਜੋ ਉਹਨਾਂ ਦੇ ਨਾਲ ਡੱਟ ਕੇ ਖੜ੍ਹੇ ਹੋਏ, ਉਹਨਾਂ ਨਾਲ ਸਲਾਹ ਕਰਕੇ ਭਵਿੱਖ ਦੇ ਰਾਜਨੀਤਕ ਕਦਮ ਦਾ ਫੈਸਲਾ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Back to top button