
ਚੰਡੀਗੜ੍ਹ, 19 ਸਤੰਬਰ: ਪੰਜਾਬ ਕਾਂਗਰਸ ਵਿਧਾਇਕ ਦਲ ਅੱਜ 11 ਵਜੇ ਹੋਣ ਵਾਲੀ ਮੀਟਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਸੂਤਰਾਂ ਦੇ ਮੁਤਾਬਕ ਹੁਣ ਵਿਧਾਇਕ ਦਲ ਦੀ ਮੀਟਿੰਗ ਨਹੀਂ ਹੋਵੇਗੀ, ਬਲਕਿ ਹਾਈ ਕਮਾਂਡ ਵੱਲੋਂ ਸਿੱਧਾ ਹੀ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਨਿਊਜ਼ 18 ਦੀ ਰਿਪੋਰਟ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਹਾਈ ਕਮਾਂਡ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ “ਮੈਨੁੰ ਮੁੱਖ ਮੰਤਰੀ ਬਣਾਓ”।
ਉਹਨਾਂ ਹਾਈ ਕਮਾਂਡ ਨੁੰ ਕਿਹਾ ਹੈ ਕਿ ਮੈਨੁੰ ਮੁੱਖ ਮੰਤਰੀ ਬਣਾਓ ਤੇ ਭਵਿੱਖ ਦੇ ਮੁੱਖ ਮੰਤਰੀ ਵਜੋਂ ਪੇਸ਼ ਕਰੋ, ਮੈਂ ਤੁਹਾਡਾ ਸਾਰਾ ਏਜੰਡਾ ਲਾਗੂ ਕਰਾਂਗਾ।