
ਚੰਡੀਗੜ੍ਹ, 20 ਸਤੰਬਰ: ਪੰਜਾਬ ਕਾਂਗਰਸ ਵਿੱਚ ਗੁੱਟਬਾਜ਼ੀ ਅਤੇ ਕਲੇਸ਼ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੀ ਤਾਜ਼ਾ ਉਦਾਹਰਣ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ 2022 ਦੀਆਂ ਚੋਣਾਂ ਲਈ ਕੀਤੇ ਟਵੀਟ ਤੋਂ ਮਿਲਦੀ ਹੈ। ਜਿਸ ਵਿੱਚ ਉਨ੍ਹਾਂ ਵਲੋਂ 2022 ਦੀਆਂ ਚੋਣਾਂ ਨਵਜੋਤ ਸਿੱਧੂ ਦੀ ਅਗਵਾਈ ਹੇਠ ਲੜੇ ਜਾਣ ਬਾਰੇ ਕਿਹਾ ਹੈ।
ਹਰੀਸ਼ ਰਾਵਤ ਵੱਲੋਂ ਦਿੱਤੇ ਬਿਆਨ ’ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਭੜਕ ਉਠੇ ਹਨ। ਉਨ੍ਹਾਂ ਨੇ ਆਪਣੇ ਅਕਾਊਂਟ ਤੋਂ ਇਕ ਟਵੀਟ ‘ਚ ਕਿਹਾ ਕਿ, “ਚੰਨੀ ਦੇ ਸਹੁੰ ਚੁੱਕ ਸਮਾਗਮ ਵਾਲੇ ਇਹ ਬਿਆਨ ਦੇਣਾ ਹੈਰਾਨੀਜਨਕ”। ਉਹਨਾਂ ਇਹ ਵੀ ਕਿਹਾ ਕਿ ਇਹ ਬਿਆਨ ਬਤੌਰ ਮੁੱਖ ਮੰਤਰੀ ਚੰਨੀ ਦਾ ਰੁਤਬਾ ਘਟਾਉਣ ਵਾਲਾ ਬਿਆਨ ਹੈ।
ਹੁਣ ਇਹ ਦੇਖਣਯੋਗ ਹੋਵੇਗਾ ਕਿ ਪੰਜਾਬ ਦੇ ਨਵੇਂ ਬਣੇ ਮੁੱਖਮੰਤਰੀ ਆਪਣਾ ਰਹਿੰਦਾ ਕਾਰਜਕਾਲ ਪੂਰਾ ਕਰਦੇ ਹਨ ਜਾਂ ਸਮੇਂ ਤੋਂ ਪਹਿਲਾਂ ਸਰਕਾਰ ਡਿੱਗਣ ਕਰਕੇ ਰਾਸ਼ਟਰਪਤੀ ਰਾਜ ਲੱਗੇਗਾ।