ਪੰਜਾਬਰਾਜਨੀਤੀ

ਪਰਮਜੀਤ ਕੋਟਲੀ ‘ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ’ ਦੇ ਹਲਕਾ ਪ੍ਰਧਾਨ ਨਿਯੁਕਤ

ਡੇਰਾ ਬਾਬਾ ਨਾਨਕ 2: ਅਗਸਤ (ਲੱਕੀ ਬਟਾਲਾ) ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਸੀਨੀਅਰ ਐੱਸ.ਸੀ ਆਗੂ ਸ. ਪਰਮਜੀਤ ਸਿੰਘ ਕੋਟਲੀ ਨੂੰ ‘ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ’ ਦੇ ਚੇਅਰਮੈਨ ਬਾਬਾ ਨਛੱਤਰ ਦਾਸ ਸ਼ੇਰਗਿੱਲ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਮੌਕੇ ਬਾਬਾ ਨਛੱਤਰ ਦਾਸ ਸ਼ੇਰਗਿੱਲ ਵੱਲੋਂ ਪਰਮਜੀਤ ਸਿੰਘ ਕੋਟਲੀ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਉਪਰੰਤ ਉਨ੍ਹਾਂ ਵਲੋਂ ਨਾਵੈ ਪ੍ਰਧਾਨ ਕੋਟਲੀ ਨੂੰ ਬਲਾਕ ਅਤੇ ਪਿੰਡ ਪੱਧਰ ਤੇ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੀਆਂ ਇਕਾਈਆਂ ਗਠਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਨਛੱਤਰ ਦਾਸ ਸ਼ੇਰਗਿੱਲ ਕਿਹਾ ਕਿ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਆਪਣੇ ਸਮਾਜ ਦੇ ਲੋਕਾਂ ਨਾਲ ਪੂਰੀ ਤਰਾ ਚੱਟਾਨ ਵਾਂਗ ਖਡ਼੍ਹਾ ਹੈ ਅਤੇ ਅਤੇ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।

ਇਸ ਮੌਕੇ ਗੁਰੂ ਗਿਆਨਨਾਥ ਵਾਲਮੀਕ ਧਰਮ ਸਮਾਜ ਮਾਝਾ ਜ਼ੋਨ ਮੀਤ ਪ੍ਰਧਾਨ ਮਹਿਤਾਬ ਸਿੰਘ ਭਾਲੋਵਾਲੀ, ਜਤਿੰਦਰ ਸਿੰਘ, ਆਕਾਸ਼ਦੀਪ ਸਿੰਘ, ਪਹਿਲਵਾਨ ਗਗਨਦੀਪ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।

Show More

Related Articles

Leave a Reply

Your email address will not be published.

Back to top button