
ਹਾਈਕਮਾਨ ਵੱਲੋਂ ਅੰਤਰਿਮ ਸੂਚੀ ਤੇ ਲਗਾਈ ਜਾਵੇਗੀ ਮੋਹਰ
ਚੰਡੀਗੜ੍ਹ 21 ਸਤੰਬਰ (ਬਿਊਰੋ) ਉੱਪ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਬਾਅਦ ਹੁਣ ਸਿਆਸੀ ਗਲਿਆਰੇ ਵਿੱਚ ਮੰਤਰੀ ਮੰਡਲ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਸੂਤਰਾਂ ਵਲੋਂ ਜਾਣਕਾਰੀ ਮਿਲਣ ਦੇ ਅਨੁਸਾਰ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਮੰਤਰੀ ਮੰਡਲ ਦੀ ਸੂਚੀ ਤਿਆਰ ਕਰ ਲਈ ਗਈ ਹੈ, ਜਿਸ ਨੂੰ ਉਹ ਲੈਕੇ ਅੱਜ ਦੋਵਾਂ ਉੱਪ ਮੁੱਖ ਮੰਤਰੀਆਂ ਨਾਲ ਦਿੱਲੀ ਲਈ ਰਵਾਨਾ ਹੋ ਗਏ ਹਨ। ਪੰਜਾਬ ਮੰਤਰੀ ਮੰਡਲ ਦੀ ਸੂਚੀ ਤੇ ਅੰਤਰਿਮ ਮੋਹਰ ਪਾਰਟੀ ਹਾਈਕਮਾਨ ਵੱਲੋਂ ਹੀ ਲਗਾਈ ਜਾਵੇਗੀ।
ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੀ ਚੋਣ ਲਈ ਪਾਰਟੀ ਹਾਈਕਮਾਨ ਵਲੋਂ ਸਾਰਾ ਦਿਨ ਲਗਾ ਦਿੱਤਾ ਗਿਆ ਸੀ। ਜਿਸ ਨੂੰ ਲੈਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਤੇ ਟਰੋਲ ਹੁੰਦੇ ਰਹੇ ਹਨ। ਪਰ ਹੁਣ ਸੱਭ ਦੀਆਂ ਨਿਗਾਹਾਂ ਚੰਨੀ ਮੰਤਰੀ ਮੰਡਲ ਤੇ ਹਨ।
ਸੂਤਰਾਂ ਮੁਤਾਬਕ ਮੰਤਰੀ ਮੰਡਲ ‘ਚ ਜਲੰਧਰ ਤੋਂ ਪ੍ਰਗਟ ਸਿੰਘ, ਰਾਣਾ ਕੇ.ਪੀ., ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਰਾਜ ਕੁਮਾਰ ਵੇਰਕਾ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਮਨਪ੍ਰੀਤ ਸਿੰਘ ਬਾਦਲ, ਅਮਰਿੰਦਰ ਰਾਜਾ ਵੜਿੰਗ, ਮਦਨ ਲਾਲ, ਭਾਰਤ ਭੂਸ਼ਣ ਆਸ਼ੂ, ਰਜੀਆ ਸੁਲਤਾਨਾ, ਰਾਕੇਸ਼ ਪਾਂਡੇ ਅਤੇ ਸੁਰਿੰਦਰ ਡਾਬਰ ਨੂੰ ਕੈਬਿਨੇਟ ਵਿੱਚ ਜਗ੍ਹਾ ਮਿਲਣ ਦੇ ਆਸਾਰ ਹਨ।