ਪੰਜਾਬਰਾਜਨੀਤੀ

ਕਾਂਗਰਸ ਕਾਟੋ ਕਲੇਸ਼: ਹੁਣ ਤ੍ਰਿਪਤ ਬਾਜਵਾ ਨੇ ਪ੍ਰਤਾਪ ਬਾਜਵਾ ਨੂੰ ਭਾਜੀ ਮੋੜੀ, ਪੜ੍ਹੋ ਪੂਰੀ ਖਬਰ…

ਚੰਡੀਗੜ੍ਹ 22 ਸਤੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟਣ ਤੋਂ ਬਾਅਦ ਕਾਂਗਰਸ ਵਿੱਚ ਖਾਨਾਜੰਗੀ ਹੋਰ ਤੇਜ਼ ਹੋ ਗਈ ਹੈ। ਹੁਣ ਇੱਕ ਇੱਕ ਕਰਕੇ ਕੈਪਟਨ ਦੇ ਹਮਾਇਤੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ।

ਹਾਲੇ ਅੱਜ ਸਵੇਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਲਗਾਏ ਗਏ ਚੇਅਰਮੈਨ ਨੂੰ ਗੱਦੀਓ ਲਾਹੁਣ ਦੀ ਖ਼ਬਰ ਤੇ ਚਰਚਾ ਹੋ ਰਹੀ ਸੀ ਕਿ ਹੁਣ ਕੈਪਟਨ ਵੱਲੋਂ 22 ਦਿਨ ਪਹਿਲਾਂ ਲਗਾਏ ਗਏ ਪ੍ਰਤਾਪ ਸਿੰਘ ਬਾਜਵਾ ਦੇ ਸਾਥੀ ਪਾਵਨ ਕੁਮਾਰ ਪੰਮੀ ਨੂੰ ਵੀ ਚੇਅਰਮੈਨ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ।

ਇੱਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੀ ਮੁਖਾਲਫਤ ਕਰਨ ਕੇ ਕੈਪਟਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨਾਲ ਹੱਥ ਮਿਲਾ ਲਿਆ ਗਿਆ ਸੀ। ਜਿਸਦੇ ਤਹਿਤ ਉਨ੍ਹਾਂ ਦੇ ਸਾਥੀ ਨੂੰ ਚੇਅਰਮੈਨ ਬਣਾਇਆ ਗਿਆ ਸੀ। ਜਿਸਤੇ ਅੱਜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਭਾਜੀ ਮੋੜਦੇ ਹੋਏ ਆਪਣੇ ਸਾਥੀ ਕਸਤੂਰੀ ਲਾਲ ਸੇਠ ਨੂੰ ਦੁਬਾਰਾ ਚੇਅਰਮੈਨ ਲਗਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਕਾਂਗਰਸ ਵਿੱਚ ਕਾਟੋ ਕਲੇਸ਼ ਖਤਮ ਹੋਣ ਦੀ ਜਗ੍ਹਾ ਹੋਰ ਵੱਧਣ ਦੇ ਆਸਾਰ ਨਜ਼ਰ ਆ ਰਹੇ ਹਨ ਤੇ ਪੰਜਾਬ ਦੀ ਜਨਤਾ ਇਹਨਾਂ ਆਗੂਆਂ ਦੀ ਲੜਾਈ ਵਿੱਚ ਖ਼ੁਦ ਨੂੰ ਬੈਫਕੁਫ਼ ਤੇ ਠੱਗਿਆ ਗਿਆ ਮਹਿਸੂਸ ਕਰ ਰਹੀ ਹੈ।

Show More

Related Articles

Leave a Reply

Your email address will not be published.

Back to top button