
ਚੰਡੀਗੜ੍ਹ 24, ਸਤੰਬਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟ ਕਰਨ ਤੋਂ ਬਾਅਦ ਸੱਭ ਦੀਆਂ ਨਜ਼ਰਾਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਨ, ਕਿ ਉਹ ਆਪਣੀ ਟੀਮ ਵਿੱਚ ਹੁਣ ਕਿਸ ਕਿਸ ਨੂੰ ਜਗ੍ਹਾ ਦੇਣਗੇ। ਜ਼ਿਕਰਯੋਗ ਹੈ ਕਿ ਬੀਤੀ ਰਾਤ ਮੁੱਖ ਮੰਤਰੀ ਪੰਜਾਬ ਦੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਦੇਰ ਰਾਤ ਤੱਕ ਮੰਤਰੀ ਮੰਡਲ ਦੇ ਵਿਸਥਾਰ ਲਈ ਮੀਟਿੰਗ ਚੱਲਦੀ ਰਹੀ। ਜਿਸਤੋਂ ਬਾਅਦ ਅੱਜ ਸਵੇਰੇ ਮੁੱਖ ਮੰਤਰੀ ਆਪਣੀ ਕਰ ਰਾਹੀ ਵਾਪਿਸ ਪਰਤ ਆਏ।
ਸੂਤਰਾਂ ਅਨੁਸਾਰ ਹਾਈਕਮਾਨ ਵਲੋਂ ਮੁੱਖ ਮੰਤਰੀ ਨੂੰ ਪੰਜਾਬ ਦੇ ਰਾਜਪਾਲ ਤੋਂ ਨਵੇਂ ਮੰਤਰੀ ਮੰਡਲ ਦੇ ਸੋਹ ਚੁਕਾਉਣ ਲਈ ਸਮਾਂ ਲੈਣ ਲਈ ਕਹਿ ਦਿੱਤਾ ਗਿਆ ਹੈ। ਬੇਸ਼ੱਕ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਵਾਲੇ ਮੰਤਰੀਆਂ ਦੇ ਨਾਮ ਸੋਹ ਚੁਕਾਉਣ ਤੋਂ ਕੁੱਝ ਘੰਟੇ ਪਹਿਲਾਂ ਹੀ ਸੂਚੀ ਜਾਰੀ ਕੀਤੀ ਜਾਵੇਗੀ, ਪਰ ਇਹ ਲੱਗਭਗ ਤਹਿ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਦੀ ਛਾਂਟੀ ਹੋਣੀ ਤਹਿ ਹੈ।
ਸੂਤਰਾਂ ਮੁਤਾਬਕ ਨਵੇਂ ਮੰਤਰੀ ਮੰਡਲ ਵਿਚ ਡਾ. ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ,ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ, ਸੁਰਜੀਤ ਸਿੰਘ ਧੀਮਾਨ ਦੇ ਨਾਵਾ ਤੇ ਮੋਹਰ ਲੱਗ ਚੁੱਕੀ ਹੈ। ਜਦਕਿ ਕੈਪਟਨ ਮੰਤਰੀ ਮੰਡਲ ‘ਚ ਰਹੇ ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ, ਅਰੁਣਾ ਚੌਧਰੀ, ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ ਤੇ ਸ਼ਾਮ ਸੁੰਦਰ ਅਰੋੜਾ ਦੀ ਛੁੱਟੀ ਲੱਗਭਗ ਤਹਿ ਮਨੀ ਜਾ ਰਹੀ ਹੈ।
ਬਾਕੀ ਮੰਤਰੀ ਕੈਪਟਨ ਵਜਾਰਤ ਵਾਲੇ ਹੀ ਰਹਿਣਗੇ। ਹੁਣ ਇਹ ਸਮਾਂ ਦੱਸੇਗਾ ਕਿ ਚੰਨੀ ਦੀ ਨਵੀਂ ਟੀਮ ਪੰਜਾਬ ਦੀ ਭਲਾਈ ਲਈ ਕਿਹੜੇ ਕਿਹੜੇ ਕੰਮ ਕਰਦੀ ਹੈ।