ਪੰਜਾਬਮਾਲਵਾਰਾਜਨੀਤੀ

ਹੁਣ ਪਟਿਆਲਾ ‘ਚ ਮਹਾਰਾਣੀ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੋਂਪਣ ਦੀ ਉੱਠੀ “ਮੰਗ”, ਪੜ੍ਹੋ ਪੂਰੀ ਖਬਰ…

ਪਟਿਆਲਾ 28 ਸਤੰਬਰ: ਜਿੱਥੇ ਅੱਜ ਸਵੇਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਨਵਜੋਤ ਸਿੱਧੂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਭੂਚਾਲ ਆ ਗਿਆ ਹੈ। ਜਿੱਥੇ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕਈ ਵੱਡੇ ਅਹੁਦੇਦਾਰਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਜਾ ਰਹੇ ਹਨ। ਉੱਥੇ ਹੀ ਪਟਿਆਲਾ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਅਸਿੱਧੇ ਤੌਰ ’ਤੇ ਸਿੱਧੂ ਦੇ ਅਸਤੀਫ਼ੇ ਦਾ ਸਵਾਗਤ ਕਰਦਿਆਂ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੌਂਪਣ ਦੀ ਮੰਗ ਕਰ ਦਿੱਤੀ ਹੈ।

ਸੰਜੀਵ ਸ਼ਰਮਾ ਦੇ ਇਸ ਟਵੀਟ ਨੇ ਜਿੱਥੇ ਆਪਣੀ ਪ੍ਰਧਾਨਗੀ ਦੀ ਕਾਰਗੁਜਾਰੀ ’ਤੇ ਸ਼ੰਕੇ ਖੜ੍ਹ ਕਰ ਦਿੱਤੇ ਹਨ, ਉੱਥੇ ਹੀ ਸਿੱਧੂ ਤੇ ਮੋਤੀ ਮਹਿਲ ਵਿਚਲੀਆਂ ਦੂਰੀਆਂ ਨੂੰ ਵੀ ਇਕ ਵਾਰ ਫਿਰ ਤੋਂ ਜੱਗ-ਜ਼ਾਹਿਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਵਲੋਂ ਅਸਤੀਫਾ ਦੇਣ ਦੇ ਕੁਝ ਸਮੇਂ ਬਾਅਦ ਹੀ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਟਵੀਟ ਕੀਤਾ ਹੈ।

ਸ਼ਰਮਾ ਨੇ ਆਪਣੇ ਟਵੀਟ ਵਿਚ ਕਿਹਾ ਹੈ ਕਿ, “ਅਗਲੀਆਂ 2022 ਚੋਣਾਂ ਲਈ ਪੰਜਾਬ ਕਾਂਗਰਸ ਨੂੰ ਸਥਿਰ ਲੀਡਰਸ਼ਿਪ ਦੀ ਲੋੜ ਹੈ”। ਮੇਅਰ ਨੇ ਕਿਹਾ ਕਿ, “ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ”।

Show More

Related Articles

Leave a Reply

Your email address will not be published.

Back to top button