ਪੰਜਾਬਰਾਜਨੀਤੀ

ਰਵਾਇਤੀ ਪਾਰਟੀਆਂ ਅਲਵਿਦਾ ਕਹਿ 20 ਪਰਿਵਾਰ ‘ਆਪ’ ‘ਚ ਹੋਏ ਸ਼ਾਮਿਲ

ਫਿਰੋਜਪੁਰ 3 ਅਗਸਤ (ਅਸ਼ੋਕ ਭਾਰਦਵਾਜ) ਹਲਕਾ ਗੁਰੂ ਹਰ ਸਹਾਏ ਦੇ ਪਿੰਡ ‘ਮਾੜੇ ਕਲਾਂ’ ਵਿਖੇ ਆਪ ਪਾਰਟੀ ਦੇ ਮੈਂਬਰਾ ਵੱਲੋਂ ਜਰੂਰੀ ਮੀਟਿੰਗ ਰੱਖੀ ਗਈ। ਜਿਸ ਵਿੱਚ ਦੀਪਕ ਸ਼ਰਮਾ (ਜਿਲਾ ਯੂਥ ਸੈਕਟਰੀ) ਆਮ ਆਦਮੀ ਪਾਰਟੀ ਹਲਕਾ ‘ਗੁਰੂ ਹਰ ਸਹਾਏ’ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਹੋਏ। ਇਸ ਮੌਕੇ ਉਨ੍ਹਾਂ ਨੇ ਕੇਜਰੀਵਾਲ ਦੀ ਪਹਿਲੀ ਬਿਜਲੀ ਗਰੰਟੀ ਮਹੀਨੇ ਦਾ 300 ਯੂਨਿਟ ਮੁਫ਼ਤ, 24 ਘੰਟੇ ਬਿਜਲੀ ਅਤੇ ਪੁਰਾਣੇ ਬਿੱਲ ਮਾਫ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਵਲੋਂ ਲੋਕਾਂ ਨੂੰ ਦਿੱਲੀ ਦੇ ਵਿਕਾਸ ਕਾਰਜਾਂ ਬਾਰੇ ਅਤੇ ਲੋਕ ਭਲਾਈ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਕੇਜਰੀਵਾਲ ਦੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ 20 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ‘ਆਪ’ ਦਾ ਪੱਲਾ ਫੜ੍ਹਿਆ। ਆਪ ‘ਚ ਸ਼ਾਮਿਲ ਹੋਣ ਤੇ ਇਨ੍ਹਾਂ ਸਮੂਹ ਪਰਿਵਾਰਾਂ ਨੂੰ ਦੀਪਕ ਸ਼ਰਮਾ ਨੇ ਸਿਰੋਪੇ ਪਾ ਕੇ ‘ਜੀ ਆਇਆ’ ਕਿਹਾ। ਉਨ੍ਹਾਂ ਨੇ ਸਭ ਨੂੰ ਵਿਸ਼ਵਾਸ ਦਿਵਾਇਆ ਕੇ ਆਪ ਦੀ ਸਰਕਾਰ ਬਣਨ ਤੇ ਸਭ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।

ਇਸ ਮੌਕੇ ਆਪ ਟੀਮ ਸੀਨੀਅਰ ਆਗੂ ਰਾਮਪਾਲ ਆਜ਼ਾਦ, ਅਸ਼ਵਨੀ ਤਮੀਜਾ, ਕਰਨ ਵਧਵਾ, ਸਨੀ ਕੁਮਾਰ ਅਤੇ ਹੋਰ ਸਾਥੀ ਮੌਜੂਦ ਸਨ।

Show More

Related Articles

Leave a Reply

Your email address will not be published.

Back to top button