ਪੰਜਾਬਰਾਜਨੀਤੀ

9 ਅਗਸਤ ਨੂੰ ਕਿਰਤੀ ਕਾਮੇ ਪਟਿਆਲਾ ਵੱਲ ਵੱਡੀ ਗਣਿਤੀ ਵਿੱਚ ਘੱਤਣਗੇ ‘ਵਹੀਰਾਂ’: ਕ੍ਰਿਸ਼ਨ ਚੌਹਾਨ

ਦਿਵਾਨ ਸਿੰਘ ਪ੍ਰਧਾਨ ਅਤੇ ਜੀਤ ਸਿੰਘ ਫੌਜੀ ਸੱਕਤਰ ਬਣਾਏ

ਮਾਨਸਾ 03 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ) ਪੰਜਾਬ ਦੀਆਂ ਪੇਂਡੂ ਅਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਤਹਿਤ 9,10,11 ਅਗਸਤ ਨੂੰ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਲੱਗ ਰਹੇ ਮੋਰਚੇ ਤਹਿਤ ਸਬ ਡਵੀਜਨ ਪ੍ਰਧਾਨ ਸੁਖਦੇਵ ਸਿੰਘ ਪੰਧੇਰ ਦੀ ਅਗਵਾਈ ਹੇਠ ਨੇੜਲੇ ਪਿੰਡ ਫਫੜੇ ਭਾਈਕੇ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਟਿੰਗ ਕੀਤੀ ਗਈ।

ਜਿਸ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਤੋਂ ਚੌਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਅਤੇ ਹੋਰ ਮੰਗਾਂ ਸੰਬੰਧੀ ਦੱਸ ਹਜ਼ਾਰ ਕਿਰਤੀ ਕਾਮੇ ਪਟਿਆਲ ਵਿੱਚ ਵਹੀਰਾਂ ਘੱਤਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਥੋਪੇ ਗਏ ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਵਿੱਚ ਸੋਧਾਂ ਦੇ ਨਾਂ ਤੇ ਜੋ ਮਜ਼ਦੂਰ ਵਿਰੋਧੀ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਮਜ਼ਦੂਰ ਦੋਖੀ ਸੋਧਾਂ ਨੂੰ ਬੇਅਸਰ ਕਰਨ ਲਈ ਸੂਬਾ ਸਰਕਾਰ ਤੋਂ ਵਿਧਾਨ ਸਭਾ ਵਿੱਚ ਮਤਾ ਲਿਆ ਕੇ ਰੱਦ ਕਰਵਾਉਣ ਦਾ ਦਬਾਅ ਪਾਇਆ ਜਾਵੇਗਾ ਅਤੇ ਦਲਿੱਤਾ/ ਮਜ਼ਦੂਰਾ ਨੂੰ 10-10 ਮਰਲੇ ਦੇ ਪਲਾਂਟ ਦੇਣ ਅਤੇ ਮਕਾਨ ਉਸਾਰੀ ਲਈ 5 ਲੱਖ ਰੂਪਏ ਦੀ ਗ੍ਰਾਂਟ ਜਾਰੀ ਕਰਨ, ਸਿੱਖਿਆ ਸਿਹਤ ਨੂੰ ਮੁਫਤ ਅਤੇ ਲਾਜ਼ਮੀ ਦੇਣ ਲਈ, ਦਲਿੱਤਾ/ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਤੇ ਔਰਤਾਂ ਸਿਰ ਚੜ੍ਹੇ ਸਰਕਾਰੀ, ਗੈਰ-ਸਰਕਾਰੀ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਤਾਰੁੰਤ ਮਾਅਫ ਕਰਨ ਦੀ ਮੰਗ ਤੇ ਜ਼ੋਰ ਦਿੱਤਾ ਜਾਵੇਗਾ।

ਸਾਥੀ ਚੌਹਾਨ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2020 ਨੂੰ ਤਰੁੰਤ ਰੱਦ ਕਰਨ ਲਈ ਮੋਦੀ ਸਰਕਾਰ ਵੱਲੋਂ ਲਿਆਂਦੇ ਲੋਕ ਵਿਰੋਧੀ ਫੈਸਲਿਆਂ ਖ਼ਿਲਾਫ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ ਤੇ ਜਨਤਕ ਵੰਡ ਪ੍ਰਣਾਲੀ ਮਨਰੇਗਾ ਕਾਨੂੰਨ ਨੂੰ ਪ੍ਰਾਦਰਸ਼ੀ ਢੰਗ ਨਾਲ ਲਾਗੂ ਕਰਨ ਦੀ ਮੰਗ ਕੀਤੀ। ਇਸ ਸਮੇਂ ਉਨ੍ਹਾਂ ਜ਼ਮੀਨੀ ਸੁਧਾਰਾਂ ਤੇ ਜ਼ੋਰ ਦਿੰਦਿਆ ਕਿਹਾ ਕਿ ਤੀਸਰੇ ਹਿੱਸੇ ਦੀ ਜ਼ਮੀਨ ਦਲਿੱਤਾ ਨੂੰ ਠੇਕੇ ਤੇ ਦੇਣੀ ਯਾਕੀਨੀ ਬਣਾਈ ਜਾਵੇ ਅਤੇ ਹਰ 60 ਸਾਲ ਦੇ ਔਰਤ ਤੇ ਮਰਦ ਲਈ ਪੰਜ ਹਜ਼ਾਰ ਰੂਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ।

ਸਾਥੀ ਸੁਖਦੇਵ ਪੰਧੇਰ ਨੇ ਕਿਹਾ ਕਿ ਵੱਡੀ ਗਣਿਤੀ ਵਿੱਚ ਕਿਰਤੀ ਕਾਮਿਆਂ ਦੀ ਪਟਿਆਲਾ ਸਮੂਲੀਅਤ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਚੱਲ ਰਿਹਾ ਹੈ ਅਤੇ ਵੱਡੀ ਗਣਿਤੀ ਵਿੱਚ ਸਾਥੀ ਪਟਿਆਲਾ ਸ਼ਾਮਿਲ ਹੋਣਗੇ। ਇਸ ਸਮੇਂ ਪੰਜਾਬ ਖੇਤ ਮਜ਼ਦੂਰਾ ਸਭਾ ਪਿੰਡਾ ਇਕਾਈ ਦੀ 27 ਮੈਂਬਰੀ ਕਮੇਟੀ ਦੀ ਚੌਣ ਕੀਤੀ ਗਈ। ਜਿਸ ਵਿੱਚ ਦੀਵਾਨਾ ਸਿੰਘ ਪ੍ਰਧਾਨ, ਜੀਤ ਸਿੰਘ ਫੌਜੀ ਸਕੱਤਰ, ਟਹਿਲ ਸਿੰਘ ਮੀਤ ਪ੍ਰਧਾਨ, ਸਤਨਾਮ ਸਿੰਘ ਸਹਾਇਕ ਸਕੱਤਰ ਅਤੇ ਜਸਵੀਰ ਸਿੰਘ ਖਜਾਨਚੀ ਸਰਬ ਸਮੰਤੀ ਨਾਲ ਚੁਣੇ ਗਏ।

ਇਸ ਸਮੇਂ ਲਾਭ ਕੌਰ, ਨਿੱਕੀ ਕੌਰ, ਦਰਸ਼ੋ ਕੌਰ, ਹਰਿੰਦਰ ਸਿੰਘ, ਪਿਆਰਾ ਸਿੰਘ ਅਤੇ ਭੋਲਾ ਸਿੰਘ, ਆਦਿ ਆਗੂਆਂ ਤੋਂ ਇਲਾਵਾਂ ਵੱਡੀ ਗਣਿਤੀ ਵਿੱਚ ਸਾਥੀ ਸ਼ਾਮਿਲ ਸਨ।

Show More

Related Articles

Leave a Reply

Your email address will not be published.

Back to top button