ਪੰਜਾਬਰਾਜਨੀਤੀ

ਸ਼ਹਿਰ ਵਾਸੀਆਂ ਨੂੰ ਇੰਪਰੂਵਮੈਂਟ ਟਰੱਸਟ ਜਲਦ ਦੇਵੇਗੀ ਵੱਡਾ ਤੋਹਫ਼ਾ: ਸਾਧੂ ਸਿੰਘ ਧਰਮਸੋਤ

ਜਲਦ ਰੱਖਿਆ ਜਾਵੇਗਾ ਇੰਪਰੂਵਮੈਂਟ ਟਰੱਸਟ ਵੱਲੋਂ ਤਿਆਰ ਹੋਣ ਵਾਲੀ ਇਮਾਰਤ ਦਾ ਨੀਂਹ ਪੱਥਰ: ਖੰਨਾ

ਨਾਭਾ 3 ਅਗਸਤ (ਵਰਿੰਦਰ ਵਰਮਾ) ਸ਼ਹਿਰ ਨਾਭਾ ਦੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਖੰਨਾ ਦੀ ਮਿਹਨਤ ਸਦਕਾ ਜਲਦ ਵੱਡਾ ਵਿਸ਼ੇਸ਼ ਤੋਹਫ਼ਾ ਹਲਕੇ ਨਾਭੇ ਨੂੰ ਦਿੱਤਾ ਜਾਵੇਗਾ। ਇਹ ਜਾਣਕਾਰੀ ਸਾਧੂ ਸਿੰਘ ਧਰਮਸੋਤ ਵੱਲੋਂ ਨਗਰ ਸੁਧਾਰ ਟਰੱਸਟ ਦੇ ਦਫਤਰ ਵਿਚ ਪਹੁੰਚਣ ਉਪਰੰਤ ਪੱਤਰਕਾਰਾਂ ਨੂੰ ਦਿੱਤੀ ਗਈ।

ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦੇ ਅਮਰਦੀਪ ਖੰਨਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਬਣੇ ਹਨ, ਉਸ ਉਪਰੰਤ ਵੱਡਾ ਬਦਲਾਓ ਸ਼ਹਿਰ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਤਕ ਕਿਸੇ ਵੀ ਚੇਅਰਮੈਨ ਵੱਲੋਂ ਵੱਡੀ ਮਿਹਨਤ ਕਰ ਅਜਿਹਾ ਪ੍ਰਾਜੈਕਟ ਨਹੀਂ ਤਿਆਰ ਕੀਤਾ ਗਿਆ। ਉਨ੍ਹਾਂ ਕਿਹਾ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਆਉਣ ਵਾਲੇ ਸਮੇਂ ਦੌਰਾਨ ਹੋਰ ਵਿਕਾਸ ਅਮਰਦੀਪ ਖੰਨਾ ਅਤੇ ਰਜਨੀਸ਼ ਮਿੱਤਲ ਸੈਂਟੀ ਦੀ ਅਗਵਾਈ ਵਿੱਚ ਕਰਵਾਇਆ ਜਾਵੇਗਾ।

ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀ ਜਾ ਰਹੀਆਂ ਟਿੱਪਣੀਆਂ ਤੇ ਬੋਲਦਿਆਂ ਕਿਹਾ ਕਿ ਕੈਨੇਡਾ ਤੋਂ ਆ ਕਿ ਨਾਭਾ ਵਿਖੇ ਵਿਰੋਧ ਕਰਨ ਵਾਲੇ ਦਾ ਕੰਮ ਹੀ ਗਲਤ ਬੋਲਣਾ ਹੈ, ਉਹਨਾਂ ਤੋਂ ਵਿਕਾਸ ਹੁੰਦਾ ਦੇਖਿਆ ਨਹੀਂ ਜਾਂਦਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਦੇਵ ਮਾਨ ਤੇ ਵੀ ਤਿੱਖੇ ਹਮਲੇ ਕੀਤੇ। ਮੰਤਰੀ ਧਰਮਸੋਤ ਟਰੱਸਟ ਵਿੱਚ 6 ਮੈਂਬਰ ਸਾਬਕਾ ਕੌਂਸਲਰ ਪ੍ਰਮੋਦ ਜਿੰਦਲ, ਧਰਮਪਾਲ ਮਿੱਤਲ, ਸਾਬਕਾ ਕੌਂਸਲਰ ਭੋਲਾ ਰਾਮ, ਕੌਂਸਲਰ ਕ੍ਰਿਸ਼ਨ ਕੁਮਾਰ, ਕੌਂਸਲਰ ਅੰਜਨਾ ਬਾਤਿਸ਼, ਕੌਂਸਲਰ ਨੀਰੂ ਸ਼ਰਮਾ ਦੀ ਨਿਯੁਕਤੀ ਕਰਾਉਣ ਲਈ ਪਹੁੰਚੇ ਸਨ।

ਇਸ ਮੌਕੇ ਅਮਰਦੀਪ ਖੰਨਾ ਨੇ ਜਿੱਥੇ ਧਰਮਸੋਤ ਨੂੰ ‘ਜੀ ਆਇਆ’ ਕਿਹਾ ਅਤੇ ਧੰਨਵਾਦ ਵੀ ਕੀਤਾ। ਉਨ੍ਹਾਂ ਲੋਕ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਦੌਰਾਨ ਨਗਰ ਸੁਧਾਰ ਟਰੱਸਟ ਹੋਰ ਜੰਗੀ ਪੱਧਰ ਤੇ ਕੰਮ ਕਰੇਗੀ। ਇਸ ਮੌਕੇ ਉਨ੍ਹਾਂ ਨੇ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਵੱਲੋਂ ਵੀ ਖੰਨਾ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਈ.ਓ. ਇੰਪਰੂਵਮੈਂਟ ਟਰੱਸਟ ਯਾਦਵਿੰਦਰ ਸ਼ਰਮਾ, ਹਰਮੇਸ਼ ਮੇਸ਼ੀ, ਅਨਿਲ ਰਾਣਾ, ਗਿਰਧਾਰੀ ਲਾਲ ਬਾਂਸਲ ਚੇਅਰਮੈਨ ਊਸ਼ਾ ਮਾਤਾ ਪਬਲਿਕ ਸਕੂਲ, ਅਵਤਾਰ ਸਿੰਘ, ਕਾਬਲ ਸਿੰਘ, ਚਰਨਜੀਤ ਬਾਤਿਸ਼ ਅਤੇ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ।

Show More

Related Articles

Leave a Reply

Your email address will not be published.

Back to top button